ਮੰਗਾਂ ਨੂੰ ਲੈ ਕੇ ਨਰਸਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਦੇ ਆਲੇ ਦੁਆਲੇ ਲਗਾਏ ਜਾਲ <br/>
ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਨਰਸਾਂ ਰੋਸ ਪ੍ਰਗਟ ਕਰਦੀਆਂ ਹੋਈਆਂ ਅਤੇ ਸਟਾਫ਼ ਨਰਸ ਵਿਅਕਤੀ ਦੀ ਸੁਰੱਖਿਆ ਲਈ ਇਮਾਰਤ ਦੇ ਆਲੇ-ਦੁਆਲੇ ਲਗਾਏ ਜਾਲ ਦਾ ਦਿ੍ਸ਼ | ਤਸਵੀਰਾਂ : ਵਰੁਣ ਸੈਣੀ
<br/>
27-09-2025
ਮਰੀਜ਼ਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕੀਤੇ ਬਦਲਵੇਂ ਪ੍ਰਬੰਧ-ਐਮ.ਐਸ. ਚੋਪੜਾ
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਚੋਪੜਾ ਨੇ ਦਸਿਆ ਕਿ ਨਰਸਾਂ ਦੇ ਧਰਨੇ ਨੂੰ ਚੱਲਦਿਆਂ ਮਰੀਜ਼ਾਂ ਨੂੰ ਦਿੱਕਤਾਂ ਆਉਣੀਆਂ ਤਾਂ ਸੁਭਾਵਿਕ ਹੀ ਸੀ ਪਰ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਉਨ੍ਹਾਂ ਵਲੋਂ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਐਮਰਜੈਂਸੀ ਅਤੇ ਵਾਰਡਾਂ 'ਚ ਰਹਿਣ ਵਾਲੇ ਮਰੀਜ਼ਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਨਰਸਾਂ ਦੀਆਂ ਮੰਗਾਂ ਸੰਬੰਧੀ ਵੀ ਉਨ੍ਹਾਂ ਪੰਜਾਬ ਸਰਕਾਰ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਚੁੱਕੇ ਹਨ |
ਸਿਹਤ ਮੰਤਰੀ ਨੇ ਨਹੀਂ ਪੁੱਛਿਆ ਹੜਤਾਲੀ ਨਰਸਾਂ ਨੂੰ
ਦੋ ਦਿਨਾਂ ਤੋਂ ਧਰਨੇ 'ਤੇ ਬੈਠੀਆਂ ਸਟਾਫ਼ ਨਰਸਾਂ ਨੇ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਛੋਟੇ-ਛੋਟੇ ਕੰਮਾਂ ਲਈ ਅਕਸਰ ਰਾਜਿੰਦਰਾ ਹਸਪਤਾਲ 'ਚ ਆਉਂਦੇ ਰਹਿੰਦੇ ਹਨ ਪਰ ਹਾਲੇ ਤਕ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਉਹ ਇਕ ਵਾਰ ਵੀ ਇੱਥੇ ਨਹੀਂ ਪਹੁੰਚੇ | ਨਰਸਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੀਆਂ ਹਨ | ਜੇਕਰ 'ਆਪ' ਸਰਕਾਰ ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਤਾਂ ਸਰਕਾਰ ਨੂੰ ਸਿਹਤ ਕਰਮਚਾਰੀਆਂ ਨੂੰ ਵੀ ਸਹੂਲਤਾਂ ਦੇਣ 'ਚ ਵਚਨਬੱਧ ਹੋਣਾ ਚਾਹੀਦਾ ਹੈ |