ਪਟਿਆਲਾ, 3 ਨਵੰਬਰ (ਮਨਦੀਪ ਸਿੰਘ ਖਰੌੜ)-ਸਹਿਕਾਰਤਾ ਆਡਿਟ ਵਿਭਾਗ ਪਟਿਆਲਾ ਵਲੋਂ ਸੀਨੀਅਰ ਆਡੀਟਰ ਹਰਚਰਨ ਸਿੰਘ ਦੀ ਸੇਵਾ ਮੁਕਤੀ ਮੌਕੇ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਵਿਭਾਗ ਦੇ ਅਧਿਕਾਰੀਆਂ ਤੇ ਸਹਿਕਰਮੀਆਂ, ਇੰਸਪੈਕਟਰ ਆਡਿਟ ਅਤੇ ਦਫ਼ਤਰੀ ਸਟਾਫ਼ ਵਲੋਂ ਗਰਮਜੋਸ਼ੀ ਨਾਲ ਕੀਤੇ ਸਵਾਗਤ ਨਾਲ ਹੋਈ | ਵਿਭਾਗ ਦੇ ਜ਼ਿਲ੍ਹਾ ਆਡਿਟ ਅਫ਼ਸਰ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਚਰਨ ਸਿੰਘ ਕਾਰਜ-ਪ੍ਰਤੀ ਇਮਾਨਦਾਰੀ, ਸਮਰਪਣ ਅਤੇ ਸੁਚਾਰੂ ਪ੍ਰਬੰਧਨ ਨੇ ਹਮੇਸ਼ਾ ਹੋਰ ਕਰਮਚਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਹਨ | ਸਮਾਰੋਹ ਦੌਰਾਨ ਬਲਜੀਤ ਸਿੰਘ ਸੂਬਾ ਪ੍ਰਧਾਨ, ਦੀ ਪੰਜਾਬ ਸਟੇਟ ਕੋਅ. ਆਡਿਟ ਸਟਾਫ਼ ਐਸੋਸੀਏਸ਼ਨ ਪੰਜਾਬ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਹਰਚਰਨ ਸਿੰਘ ਇਕ ਨੇਕਦਿਲ, ਇਮਾਨਦਾਰ ਤੇ ਅਗਾਂਹਵਧੂ ਸੋਚ ਵਾਲੇ ਇਨਸਾਨ ਹਨ | ਆਪਣੇ ਭਾਸ਼ਣ ਵਿਚ ਹਰਚਰਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਲਈ ਇਹ 24 ਸਾਲ ਸਿਰਫ ਨੌਕਰੀ ਨਹੀਂ ਸਗੋਂ ਇਕ ਪਰਿਵਾਰਕ ਯਾਤਰਾ ਵਰਗੇ ਰਹੇ ਹਨ | ਸਮਾਰੋਹ ਦੇ ਅੰਤ 'ਚ ਹਰਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ-ਚਿੰਨ ਅਤੇ ਯਾਦਗਾਰੀ ਤੋਹਫ਼ੇ ਭੇਂਟ ਕੀਤੇ ਗਏ |