ਪਾਤੜਾਂ, 4 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪੈਰਡਾਇਜ ਸਕੂਲ ਪਾਤੜਾਂ ਵਲੋਂ ਕਰਵਾਏ ਗਏ ਪੰਜਾਬੀ ਫੈਸਟ ਵਿਚ ਸਪਾਰਕਲਿੰਗ ਸਕੂਲ ਪਾਤੜਾ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਖ ਵੱਖ ਮੁਕਾਬਲਿਆਂ ਵਿਚ ਅਵੱਲ ਰਹੇ ਵਿੱਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ¢ ਇਸ ਬਾਰੇ ਜਾਣਕਾਰੀ ਦਿੰਦਿਆਂ ਸਪਾਰਕਲਿੰਗ ਸਕੂਲ ਦੇ ਅਧਿਆਕਾ ਨੇ ਦੱਸਿਆ ਕਿ ਪੈਰਾਡਾਇਜ਼ ਇੰਟਰਨੈਸ਼ਨਲ ਸਕੂਲ, ਘੱਗਾ ਵਲੋਂ ਪਟਿਆਲਾ ਸਾਹੋਦਿਆ ਕੰਪਲੈਕਸ ਦੇ ਸਹਿਯੋਗ ਨਾਲ ਪੰਜਾਬੀ ਫੈਸਟ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ¢ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਪ੍ਰੋਤਸਾਹਿਤ ਕਰਨ ਦੇ ਮਨੋਰਥ ਨੂੰ ਲੈ ਕੇ ਕਰਵਾਏ ਗਏ ਇਸ ਸਮਾਰੋਹ ਦÏਰਾਨ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ¢ ਸਪਾਰਕਿੰਗ ਕਿਡਜ਼ ਦ ਫਾਉਂਡੇਸ਼ਨ ਸਕੂਲ, ਪਾਤੜਾਂ ਦੇ ਕਲਾਸ 12 ਦੇ ਜਸ਼ਨ ਸਿੰਘ ਨੇ 'ਦਸਤਾਰ ਦਾ ਮਾਣ, ਸਿੱਖ ਦੀ ਸ਼ਾਨ' ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ¢ ਇਸੇ ਤਰ੍ਹਾਂ, ਸਾਡੇ ਸਪਾਰਕਲੀਅਨਜ਼ ਨੇ 'ਰੰਗਲੇ ਪੈਰਾਂ ਦੀ ਧਮਾਲ' (ਲੋਕ ਨਾਚ) ਮੁਕਾਬਲੇ ਵਿਚ ਆਪਣੀ ਬੇਮਿਸਾਲ ਪ੍ਰਸਤੁਤੀ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਭ ਦਾ ਦਿਲ ਜਿੱਤ ਲਿਆ¢ ਵਿਦਿਆਰਥੀਆਂ ਨੇ ਪੰਜਾਬੀ ਧਰਤੀ ਦੀ ਰੰਗਤ, ਸਾਦਗੀ ਤੇ ਖੁਸ਼ਮਿਜ਼ਾਜ਼ੀ ਨੂੰ ਆਪਣੇ ਨਾਚ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ¢ ਪਿ੍ੰਸੀਪਲ ਹਰਮਨਦੀਪ ਕÏਰ ਨੇ ਸਾਰੇ ਜੇਤੂਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਹਰ ਭਾਗੀਦਾਰ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਜਜ਼ਬੇ ਤੇ ਉਤਸ਼ਾਹ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ¢