10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼੍ਰੋਮਣੀ ਅਕਾਲੀ ਦਲ ਹਲਕਾ ਘਨੌਰ ਦੇ ਵਰਕਰਾਂ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 24-11-2025
ਘਨੌਰ, 23 ਨਵੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਹਲਕਾ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਹਲਕਾ ਘਨੌਰ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਹਰ ਚੋਣ ਲਈ ਤਿਆਰ ਪਰ ਤਿਆਰ ਹੈ ਸਰਕਾਰ ਜਦੋਂ ਚਾਹੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਕਰਵਾ ਲਵੇ |
ਹਲਕਾ ਘਨੌਰ ਦੇ ਜੁਝਾਰੂ ਲੀਡਰ ਅਤੇ ਵਰਕਰਾਂ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਕਾਹਲੇ ਪਏ ਹੋਏ ਹਨ ਅਤੇ ਪੰਜਾਬ ਵਿਚ ਬਣੀ ਝੂਠ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ | ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣ ਪੂਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ 2027 ਦੀ ਵਿਧਾਨ ਸਭਾ ਚੋਣ ਦੀ ਜਿੱਤ ਦਾ ਮੁੱਢ ਬੰਨੇਗੀ | ਇਸ ਮੌਕੇ ਮੀਟਿੰਗ ਵਿਚ ਮਲਕੀਤ ਸਿੰਘ ਸਿਹਰਾ, ਅਵਤਾਰ ਸਿੰਘ ਆਕੜੀ, ਬੇਅੰਤ ਸਿੰਘ ਆਕੜੀ, ਅਵਤਾਰ ਸਿੰਘ ਕਪੂਰੀ, ਅਜੈਬ ਸਿੰਘ ਮਜੌਲੀ, ਕਰਮਜੀਤ ਸਿੰਘ ਨੰਬਰਦਾਰ ਚਮਾਰੂ, ਧੰਨਾ ਸਿੰਘ ਹਰਪਾਲਾ, ਕੰਵਰਪਾਲ ਸਿੰਘ ਲੋਸਿੰਬਲੀ ਸਰਪੰਚ, ਗੁਰਦੀਪ ਸਿੰਘ ਸਰਾਲਾ ਕਲਾਂ, ਕੁਲਦੀਪ ਸਿੰਘ ਐਮਸੀ ਘਨੌਰ, ਬਹਾਦਰ ਸਿੰਘ ਖੈਰਪੁਰ ਜੱਟਾਂ, ਸਰਬਜੀਤ ਸਿੰਘ ਭੋਗਲਾ, ਸੁਖਦੇਵ ਸਿੰਘ ਭੋਗਲਾ, ਅਮਰਜੀਤ ਸਿੰਘ ਹਰਪਾਲਾਂ, ਸਰਦੂਲ ਸਿੰਘ ਸਰਪੰਚ ਚਮਾਰੂ, ਸੁਖਵਿੰਦਰ ਸਿੰਘ ਆਕੜ, ਸੰਜੀਵ ਸਿੰਘ ਸੰਜੂ ਚਪੜ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਗੁੁਰਦੁਆਰਾ ਰੋਹਟਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ
Ad Position 24