10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਬੈਠਕ ਹੋਈ

Ad Position 21
No active advertisement
ਅਜੀਤ ਡੈਸਕ 24-11-2025
ਦੇਵੀਗੜ੍ਹ, 23 ਨਵੰਬਰ (ਰਾਜਿੰਦਰ ਸਿੰਘ ਮੌਜੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਭੁਨਰਹੇੜੀ ਦੀ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੈਠਕ ਦੌਰਾਨ 26 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੇ ਵੱਡੇ ਕਿਸਾਨ ਸਮਾਗਮ ਲਈ ਤਿਆਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਸੂਬਾ ਪ੍ਰਧਾਨ ਨੇ ਸਾਰੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਚੰਡੀਗੜ੍ਹ ਪਹੁੰਚਣ ਤੇ ਮੋਰਚੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ 16 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਵਿਸ਼ਾਲ ਕਿਸਾਨ ਕਾਨਫ਼ਰੰਸ ਪੁੱਡਾ ਗਰਾਊਾਡ, ਪਟਿਆਲਾ ਵਿਖੇ ਕੀਤੀ ਜਾਵੇਗੀ | ਇਸ ਤੋਂ ਇਲਾਵਾ ਆਉਣ ਵਾਲੀ 4 ਦਸੰਬਰ ਨੂੰ ਜ਼ਿਲ੍ਹੇ ਦੀ ਬੈਠਕ ਲਈ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ ਨੇ ਪਟਿਆਲਾ ਦੇ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ ਲਈ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ |
ਭੁਨਰਹੇੜੀ ਬਲਾਕ ਦੀ ਬੈਠਕ ਗੁਰਦੁਆਰਾ ਭੁੰਨਰਹੇੜੀ ਵਿਖੇ 11 ਦਸੰਬਰ ਨੂੰ ਹੋਵੇਗੀ ਤੇ ਦੁੱਧਨ ਸਾਧਾਂ ਬਲਾਕ ਦੀ ਬੈਠਕ 15 ਦਸੰਬਰ ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਹੋਵੇਗੀ ਇਨ੍ਹਾਂ ਮੀਟਿੰਗਾਂ ਵਿਚ ਬਲਾਕਾਂ ਦੇ ਅਹੁਦੇਦਾਰ ਚੁਣੇ ਜਾਣਗੇ | ਇਸ ਬੈਠਕ ਵਿਚ ਅਮਰਜੀਤ ਸਿੰਘ ਭਾਂਖਰ, ਕਾਲਾ ਕਾਨਾਹੇੜੀ, ਹਰਮੇਸ਼ ਮਜਾਲ, ਰਜਿੰਦਰ ਕੁਮਾਰ ਭੁਨਰਹੇੜੀ, ਪਰਮਿੰਦਰ ਸਿੰਘ ਪੂੰਨੀਆ, ਸੰਜੀਵ ਕੁਮਾਰ, ਯੁਵਰਾਜ ਸਿੰਘ ਠਾਕਰਗੜ੍ਹ, ਪਰਮਜੀਤ ਸਿੰਘ ਮੀਰਾਂਪੁਰ, ਹਰਸ਼ ਭੁਨਰਹੇੜੀ, ਪ੍ਰਦੀਪ ਸਿੰਘ ਕਾਨਾਹੇੜੀ, ਸੁਖਦੇਵ ਸਿੰਘ ਜੁਲਕਾਂ, ਅਮਨਦੀਪ ਸਿੰਘ ਉਪਲੀ, ਰਘਬੀਰ ਸਿੰਘ ਡਕਾਲਾ, ਜਗਦੀਪ ਕੁਮਾਰ, ਪਾਲਾ ਸਿੰਘ ਡਕਾਲਾ, ਵਰਿੰਦਰ ਸਿੰਘ ਖਾਂਸੀਆਂ, ਸ਼ੀਸ਼ ਪਾਲ ਭੁਨਰਹੇੜੀ, ਸਤਪਾਲ ਸਿੰਘ ਮੰਜਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24