ਨਾਭਾ, 18 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ | ਦੇਰ ਰਾਤ ਐਲਾਨੇ ਗਏ ਨਤੀਜਿਆਂ 'ਚ ਨਾਭਾ ਹਲਕੇ ਦੀਆਂ ਤਿੰਨੋਂ ਜ਼ਿਲ੍ਹਾ ਪਰਿਸਦ ਦੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਕ-ਇਕ ਸੀਟ ਜਿੱਤੀ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 25 ਜ਼ੋਨਾਂ 'ਤੇ ਹੋਈਆਂ ਵੋਟਾਂ ਵਿਚ ਆਮ ਆਦਮੀ ਪਾਰਟੀ ਨੇ 12 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ 7 ਅਤੇ ਸ਼ੋ੍ਰਮਣੀ ਅਕਾਲੀ ਦਲ ਨੇ 6 ਸੀਟਾਂ 'ਤੇ ਜਿੱਤ ਦਰਜ ਕਰਵਾਈ ਹੈ | ਜ਼ਿਲ੍ਹਾ ਪਰਿਸ਼ਦ ਲਈ ਟੌਹੜਾ ਜ਼ੋਨ ਤੋਂ ਕੁੰਵਰ ਪ੍ਰਤਾਪ ਸਿੰਘ ਖਨੌੜਾ ਕਾਂਗਰਸ ਪਾਰਟੀ, ਦੁਲੱਦੀ ਜ਼ੋਨ ਤੋਂ ਹਰਪ੍ਰੀਤ ਕੌਰ ਰਾਮਗੜ੍ਹ ਸ਼ੋ੍ਰਮਣੀ ਅਕਾਲੀ ਦਲ ਅਤੇ ਮੱਲੇਵਾਲ ਜ਼ੋਨ ਤੋਂ ਬੀਬੀ ਜਸਵਿੰਦਰ ਕੌਰ ਸੁੱਖੇਵਾਲ ਨੇ ਚੋਣ ਜਿੱਤੀ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਨਤੀਜਿਆਂ ਵਿਚ ਜ਼ੋਨ ਨੰਬਰ 1 ਗੁਰੂ ਤੇਗ ਬਹਾਦਰ ਨਗਰ ਤੋਂ 'ਆਪ' ਉਮੀਦਵਾਰ ਅਮਨਦੀਪ ਕੌਰ, ਜ਼ੋਨ ਨੰਬਰ 2 ਛੀਟਾਂਵਾਲਾ ਤੋਂ ਗੁਰਲਾਲ ਸਿੰਘ 'ਆਪ', ਜ਼ੋਨ ਨੰਬਰ 3 ਕਕਰਾਲਾ ਤੋਂ ਹਰਵਿੰਦਰ ਕੌਰ 'ਆਪ', ਜ਼ੋਨ ਨੰਬਰ 4 ਗੁਣੀਕੇ ਤੋਂ ਅਕਾਲੀ ਦਲ ਉਮੀਦਵਾਰ ਰਣਜੀਤ ਸਿੰਘ ਲਾਡੀ, ਜ਼ੋਨ ਨੰਬਰ 5 ਲੱਧਾਹੇੜੀ ਤੋਂ 'ਆਪ' ਗੁਰਚਰਨ ਸਿੰਘ, ਜ਼ੋਨ ਨੰਬਰ 6 ਬੋੜਾਂ ਕਲਾਂ ਤੋਂ ਬਲਵਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ, ਜ਼ੋਨ ਨੰਬਰ 7 ਮੈਹਸ ਤੋਂ ਲਖਵਿੰਦਰ ਕੌਰ ਕਾਂਗਰਸ, ਜ਼ੋਨ ਨੰਬਰ 8 ਬਨੇਰਾ ਕਲਾਂ ਗੁਰਮੀਤ ਕੌਰ ਕਾਂਗਰਸ, ਜ਼ੋਨ ਨੰਬਰ 9 ਧਾਰੋਂਕੀ ਤੋਂ ਪਰਮਿੰਦਰ ਕੌਰ ਪਤਨੀ ਇੰਦਰਜੀਤ ਸਿੰਘ ਚਿੱਕੂ ਕਾਂਗਰਸ, ਜ਼ੋਨ ਨੰਬਰ 10 ਦੁਲੱਦੀ ਤੋਂ ਸੰਜੀਵ ਸ਼ਰਮਾ ਸ਼ੋ੍ਰਮਣੀ ਅਕਾਲੀ ਦਲ, ਜ਼ੋਨ ਨੰਬਰ 11 ਗੁਰਦਿੱਤਪੁਰਾ ਤੋਂ ਚੰਨਪ੍ਰੀਤ ਕੌਰ ਪਤਨੀ 'ਆਪ' ਆਗੂ ਧਰਮਿੰਦਰ ਸਿੰਘ ਸੁੱਖੇਵਾਲ 'ਆਪ', ਜ਼ੋਨ ਨੰਬਰ 12 ਬਾਬਰਪੁਰ ਤੋਂ ਸੁਰਜੀਤ ਕੌਰ ਅਕਾਲੀ ਦਲ, ਜ਼ੋਨ ਨੰਬਰ 13 ਭੋੜੇ ਤੋਂ ਪ੍ਰੀਤ ਕੌਰ ਕਾਂਗਰਸ, ਜ਼ੋਨ ਨੰਬਰ 14 ਅਲਹੌਰਾ ਕਲਾਂ ਤੋਂ ਵੀਰਪਾਲ ਕੌਰ 'ਆਪ', ਜ਼ੋਨ ਨੰਬਰ 15 ਅਗੌਲ ਤੋਂ ਸਰਬਜੀਤ ਸਿੰਘ ਬਿੱਲੂ 'ਆਪ', ਜ਼ੋਨ ਨੰਬਰ 16 ਸਹੌਲੀ ਤੋਂ ਭੁਪਿੰਦਰ ਸਿੰਘ ਕੱਲਰਮਾਜਰੀ 'ਆਪ', ਜ਼ੋਨ ਨੰਬਰ 17 ਨੌਹਰਾ ਤੋਂ ਕਰਮਾਂ ਟੌਪਰ 'ਆਪ', ਜ਼ੋਨ ਨੰਬਰ 18 ਰਣਜੀਤਗੜ ਤੋਂ ਕੇਵਲ ਸਿੰਘ 'ਆਪ', ਜ਼ੋਨ ਨੰਬਰ 19 ਮੱਲੇਵਾਲ ਤੋਂ ਮਨਜੀਤ ਕੌਰ ਅਕਾਲੀ ਦਲ, ਜ਼ੋਨ ਨੰਬਰ 20 ਖਨੌੜਾ ਤੋਂ ਕੁਲਦੀਪ ਕੌਰ ਅਕਾਲੀ ਦਲ, ਜ਼ੋਨ ਨੰਬਰ 21 ਚਹਿਲ ਤੋਂ ਗੁਰਦੀਪ ਸਿੰਘ ਦੀਪਾ 'ਆਪ', ਜ਼ੋਨ ਨੰਬਰ 22 ਚਾਸਵਾਲ ਤੋਂ ਜਸਵਿੰਦਰ ਕੌਰ ਕਾਂਗਰਸ, ਜ਼ੋਨ ਨੰਬਰ 23 ਦਿੱਤੂਪੁਰ ਤੋਂ ਗੁਰਜੰਟ ਸਿੰਘ ਕਾਂਗਰਸ, ਜ਼ੋਨ ਨੰਬਰ 24 ਬਹਿਬਲਪੁਰ ਤੋਂ ਗੁਰਪ੍ਰੀਤ ਸਿੰਘ ਕਾਂਗਰਸ ਅਤੇ ਜ਼ੋਨ ਨੰਬਰ 25 ਟੌਹੜਾ ਤੋਂ 'ਆਪ' ਦੇ ਬਲਜੀਤ ਸਿੰਘ ਜੇਤੂ ਰਹੇ | ਨਾਭਾ ਹਲਕੇ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬੀਜੇਪੀ ਜੋ ਕਿ 2027 ਦੇ ਸੁਫਨੇ ਵੇਖ ਰਹੀ ਹੈ ਖਾਤਾ ਖੋਲਣ 'ਚ ਨਾਕਾਮ ਰਹੀ ਹੈ | ਐੱਸ. ਡੀ. ਐੱਮ. ਨਾਭਾ ਕੰਨੂ ਗਰਗ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਸ਼ਾਂਤਮਈ ਤਰੀਕੇ ਨਾਲ ਵੋਟਾਂ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਨਾਭੇ ਹਲਕੇ ਦੇ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਹੈ ਜੋ ਕਿ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਇਨ੍ਹਾਂ ਵੋਟਾਂ ਵਿਚ ਪੂਰਾ ਸਾਥ ਦਿੱਤਾ ਹੈ |