20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅੱਖਾਂ ਦਾ ਮੁਫ਼ਤ ਨਿਰੀਖਣ ਤੇ ਆਪ੍ਰੇਸ਼ਨ ਕੈਂਪ 21 ਨੂੰ

Ad Position 21
No active advertisement
ਅਜੀਤ ਡੈਸਕ 19-12-2025
ਨਾਭਾ, 18 ਦਸੰਬਰ (ਕਰਮਜੀਤ ਸਿੰਘ)-ਰੋਟਰੀ ਕਲੱਬ ਨਾਭਾ ਵਲੋਂ ਸਵ. ਸੁੰਦਰ ਸਿੰਘ ਤੇ ਸਵ. ਮਾਨਸ ਕੌਰ ਦੀ ਨਿੱਘੀ ਯਾਦ 'ਚ ਅੱਖਾਂ ਦਾ ਮੈਡੀਕਲ ਚੈੱਕਅਪ ਅਪਰੇਸ਼ਨ ਕੈਂਪ ਲਗਾਇਆ ਜਾਵੇਗਾ | ਇਸ ਦੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਦਲਜੀਤ ਸਿੰਘ ਸੰਧੂ, ਪ੍ਰਧਾਨ ਰਵਨੀਸ ਗੋਇਲ ਤੇ ਜਨਰਲ ਸਕੱਤਰ ਐਡਵੋਕੇਟ ਰੋਹਿਤ ਜਿੰਦਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅੱਖਾਂ ਦਾ ਨਿਰੀਖਣ ਕੈਂਪ ਬਿਨਾਂ ਚੀਰਾ, ਬਿਨਾਂ ਟਾਂਕਾ ਅੱਖਾਂ 'ਚ ਲੈਂਜ ਪਾਉਣ ਦਾ 21 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਰੋਟਰੀ ਕਲੱਬ, ਪਟਿਆਲਾ ਗੇਟ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਚਰਨ ਸਿੰਘ ਐੱਮ. ਡੀ. ਮਲਕੀਤ ਗਰੁੱਪ ਨਾਭਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੈਂਪ 'ਚ ਪਹੁੰਚ ਰਹੇ ਡਾ. ਅਭਿਸ਼ੇਕ ਹਾਂਡਾ ਅੱਖਾਂ ਦੇ ਮਾਹਿਰ, ਅਗਰਸੈਨ ਹਸਪਤਾਲ, ਪਟਿਆਲਾ, ਡਾ. ਪਿ੍ਯਾ ਅਗਰਵਾਲ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈੱਕਅਪ ਕਰਨਗੇ | ਇਸ ਮੌਕੇ ਕੈਂਪ ਦੇ ਕੋ ਚੇਅਰਮੈਨ-ਜੀਵਨ ਪ੍ਰਕਾਸ਼ ਬਾਂਸਲ, ਕੋ-ਚੇਅਰਮੈਨ ਵੇਦ ਪ੍ਰਕਾਸ਼ ਡੱਲਾ ਅਤੇ ਕੋ-ਚੇਅਰਮੈਨ ਦਰਸ਼ਨ ਬੁੱਟਰ ਨੇ ਦੱਸਿਆ ਕਿ ਆਪਰੇਸ਼ਨ ਕਰਵਾਉਣ ਲਈ ਮਰੀਜ਼ ਕੇਸੀ ਇਸਨਾਨ ਕਰਕੇ ਆਉਣ ਤੇ ਅਧਾਰ ਕਾਰਡ ਤੇ ਇਕ ਸੇਵਾਦਾਰ ਨਾਲ ਜ਼ਰੂਰ ਲੈ ਕੇ ਆਉਣ | ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕਲੱਬ ਵਲੋਂ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਦਵਾਈਆਂ ਕਲੱਬ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਕੈਸ਼ੀਅਰ ਨਿਤਿਨ ਗੁਪਤਾ, ਅਸ਼ੋਕ ਕਿੰਗਰ, ਦਰਸ਼ਨ ਅਰੋੜਾ, ਰਾਜਕੁਮਾਰ ਜੈਤਵਾਨੀ, ਮਨਦੀਪ ਭਾਟੀਆ, ਧਨੰਜੇ ਵਾਲੀਆ, ਸੰਦੀਪ ਗੁਪਤਾ ਤੇ ਸ਼ਸ਼ੀ ਜਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਸਕੂਲ ਖੇਡਾਂ 'ਚ ਖੁਸ਼ਪ੍ਰੀਤ ਕੌਰ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ 5 ਦਿਨਾ ਗੁਰਮਤਿ ਸਮਾਗਮ ਦੀ ਆਰੰਭਤਾ
Ad Position 24