16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਫਰੈਂਡਸ਼ਿਪ ਤੇ ਡੈਮੋਕੇ੍ਰਟਿਕ ਗਰੁੱਪ ਦੀ ਚੋਣ ਰੈਲੀ : 1500 ਤੋਂ ਵੱਧ ਮੈਂਬਰਾਂ ਨੇ ਇਕੱਠੇ ਹੋ ਕੇ ਲਗਾਈ ਹੰੁਝਾ ਫੇਰ ਜਿੱਤ 'ਤੇ ਮੋਹਰ

Ad Position 21
No active advertisement
ਅਜੀਤ ਡੈਸਕ 20-12-2025
ਪਟਿਆਲਾ, 19 ਦਸੰਬਰ (ਮਨਦੀਪ ਸਿੰਘ ਖਰੌੜ)-ਜਿੰਮਖਾਨਾ ਚੋਣਾਂ ਵਿਚ ਫਰੈਂਡਸ਼ਿਪ ਅਤੇ ਡੈਮੋਕੇ੍ਰਟਿਕ ਗਰੁੱਪ ਅੱਜ ਆਖ਼ਰੀ ਦਿਨ ਆਰ.ਜੇ.ਐੱਮ.ਸੀ. ਕਲੱਬ ਵਿਚ ਰੱਖੀ ਚੋਣ ਰੈਲੀ ਮੌਕੇ 1500 ਤੋਂ ਵੱਧ ਕਲੱਬ ਮੈਂਬਰਾਂ ਨੇ ਇਕਠੇ ਹੋ ਕੇ ਗਰੁੱਪ ਵਲੋਂ ਖੜ੍ਹੇ ਕੀਤੇ ਗਏ 12 ਮੈਂਬਰਾਂ ਦੀ ਹੰੁਝਾ ਫੇਰ ਜਿੱਤ ਉੱਪਰ ਮੋਹਰ ਲਗਾ ਦਿੱਤੀ ਹੈ | ਡੈਮੋਕ੍ਰੇਟਿਕ ਤੇ ਫਰੈਂਡਸ਼ਿਪ ਗਰੁੱਪ ਦੇ ਬੁਲਾਰਿਆਂ ਨੇ ਇਸ ਮੌਕੇ ਇਸ ਗਰੁੱਪ ਦੇ ਸਾਂਝੇ ਪ੍ਰਧਾਨ ਡਾ. ਹਰਸਿਮਰਨ ਸਿੰਘ ਤੁਲੀ, ਮੀਤ ਪ੍ਰਧਾਨ ਲਈ ਸਾਬਕਾ ਪੁਲਿਸ ਅਧਿਕਾਰੀ ਕੇ.ਕੇ. ਪੈਂਥੇ, ਸਕੱਤਰ ਲਈ ਹਰਪ੍ਰੀਤ ਸਿੰਘ ਸੰਧੂ, ਜੁਆਇੰਟ ਸੈਕਟਰੀ ਲਈ ਸੀ. ਏ. ਰੋਹਿਤ ਗੁਪਤਾ, ਖ਼ਜ਼ਾਨਚੀ ਮੋਹਿਤ ਦੂਬੇ, ਐਗਜ਼ੈਕਟਿਵ ਮੈਂਬਰ ਜਿਨ੍ਹਾਂ ਵਿਚ ਕਲੱਬ ਦੇ ਸੀਨੀਅਰ ਮੈਂਬਰ ਪਵਨ ਨਾਗਰਥ, ਰਾਹੁਲ ਮਹਿਤਾ, ਅਸ਼ੀਸ਼ ਜੈਨ, ਅਸੀਮ ਜੈਨ, ਐਡ. ਗੁਰਮੀਤ ਸਿੰਘ, ਇੰਜ. ਵਿਸ਼ਾਲ ਸਿੰਗਲਾ, ਸਾਹਿਲ ਖੰਨਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ | ਅੱਜ ਕਲੱਬ ਵਿਚ ਇਕਠੇ ਹੋਏ 1500 ਤੋਂ ਵਧ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦਿਲ ਦੇ ਮਾਹਿਰ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੁਰੀ, ਸਾਬਕਾ ਪੁਲਸ ਅਧਿਕਾਰੀ ਭੁਪਿੰਦਰ ਸਿੰਘ ਖੱਟੜਾ, ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ, ਪਿ੍ਤਪਾਲ ਸਿੰਘ ਥਿੰਦ, ਦਲਬੀਰ ਸਿੰਘ ਗਰੇਵਾਲ, ਹੰਸ ਰਾਜ, ਵਿਨੋਦ ਢੰੂਡੀਆਂ ਡਾ. ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਮੈਂਬਰਾਂ ਨੇ ਕਲੱਬ ਦੇ ਸਮੁੱਚੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਲੱਬ ਦੀ ਬਿਹਤਰੀ ਲਈ ਇਸ ਟੀਮ ਨੂੰ ਜਿਤਾਇਆ ਜਾਵੇ | ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਟੀਮ ਟੀਮ ਵਲੋਂ ਕਲੱਬ ਦੀ ਬਿਹਤਰੀ ਲਈ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਤੇ ਫਰੈਂਡਸ਼ਿਪ ਡੈਮੋਕ੍ਰੇਟਿਕ ਗਰੁੱਪ ਦੀ ਅਗਲੀ ਚੁਣੀ ਹੋਈ ਟੀਮ ਵੀ ਕਲੱਬ ਦੀ ਬਿਹਤਰੀ ਅਤੇ ਭਲਾਈ ਲਈ ਸਮਰਪਿਤ ਰਹੇਗੀ | ਉਨ੍ਹਾਂ ਅੱਗੇ ਕਿਹਾ ਕਿ ਕੁੱਝ ਮੈਂਬਰ ਵਿਸ਼ੇਸ਼ ਤੌਰ 'ਤੇ ਚੋਣਾਂ 'ਚ ਵਿਦੇਸ਼ਾਂ ਤੋਂ ਪਹੁੰਚ ਕੇ ਕਲੱਬ ਦਾ ਮਾਹੌਲ ਖ਼ਰਾਬ ਕਰਦੇ ਹਨ ਅਤੇ ਕਲੱਬ ਦੇ ਦੋਸਤਾਨਾ ਮਾਹੌਲ ਨੂੰ ਜੰਗ ਦੇ ਮੈਦਾਨ ਵਿਚ ਤਬਦੀਲ ਕਰ ਦਿੰਦੇ ਹਨ | ਉਨ੍ਹਾਂ ਦਾ ਮਕਸਦ ਸਿਰਫ਼ ਕਲੱਬ ਦੇ ਸ਼ਰਾਬ ਕਾਰੋਬਾਰ ਅਤੇ ਕੰਟੀਨ ਉੱਤੇ ਕਾਬਜ਼ ਹੋਣਾ ਹੁੰਦਾ ਹੈ | ਇਸ ਮੌਕੇ ਪ੍ਰਧਾਨ ਦੀਪਕ ਕੰਪਨੀ ਨੇ ਕਿਹਾ ਕਿ ਪੂਰਾ ਸਾਲ ਕਲੱਬ ਵਿਚ ਖ਼ੁਸ਼ੀ ਦਾ ਮਾਹੌਲ ਰਿਹਾ ਹੈ ਪਰ ਕੁੱਝ ਮੈਂਬਰਾਂ ਨੇ ਜਾਣ-ਬੁੱਝ ਕੇ ਮੈਨੇਜਮੈਂਟ ਦੇ ਕੰਮ ਕਰਨ ਵਿਚ ਮੁਸ਼ਕਲਾਂ ਪਾਈਆਂ | ਉਨ੍ਹਾਂ ਨੇ ਡਾ. ਤੁਲੀ ਦੇ ਕਲੱਬ ਦੇ ਹਿਤ ਵਿਚ ਚੋਣ ਲੜਨ ਦੇ ਫ਼ੈਸਲੇ ਦੀ ਦਿਲੋਂ ਸ਼ਲਾਘਾ ਕੀਤੀ | ਉਨ੍ਹਾਂ ਨੇ ਚੋਣ ਲੜ ਰਹੇ ਉਮੀਦਵਾਰ ਪਵਨ ਨਾਗਰਥ ਨੂੰ ਇਕ ਬਹੁਤ ਹੀ ਭਰੋਸੇਮੰਦ ਅਤੇ ਕਲੱਬ ਲਈ ਸਮਰਪਿਤ ਵਿਅਕਤੀ ਦੱਸਿਆ | ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ. ਤੁਲੀ, ਸੰਧੂ ਤੇ ਕੇ.ਕੇ ਪੈਂਥੇ ਨੇ ਆਪਣੇ ਸਾਰੇ ਹੀ 12 ਉਮੀਦਵਾਰਾਂ ਲਈ ਸਮੂਹ ਕਲੱਬ ਮੈਂਬਰਾਂ ਤੋਂ ਵਿਸ਼ਵਾਸ ਤੇ ਵੋਟਾਂ ਮੰਗੀਆਂ ਤਾਂ ਜੋ ਆਗਾਮੀ ਭਵਿੱਖ ਵਿੱਚ ਕਲੱਬ ਦੇ ਵਿਕਾਸ ਖ਼ੁਸ਼ਹਾਲੀ ਅਤੇ ਤਰੱਕੀ ਲਈ ਸਮੁੱਚੀ ਟੀਮ ਵੱਲੋਂ ਪੂਰਾ ਯੋਗਦਾਨ ਪਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਅਗਲੀ ਖ਼ਬਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਦੀ ਦਸਵੀਂ ਦੀ ਵਿਦਿਆਰਥਣ ਨੇ ਨੈਸ਼ਨਲ ਪੱਧਰ 'ਤੇ ਸਿਲਵਰ ਮੈਡਲ ਕੀਤਾ ਪ੍...
Ad Position 24