16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਰਾਟੇ ਖੇਡਾਂ 'ਚ ਅਰਜਮੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-12-2025
ਸਨੌਰ, 19 ਦਸੰਬਰ (ਸੋਖਲ)-ਸਨੌਰ ਦੇ ਪਿੰਡ ਜਲਾਲਪੁਰ ਦੀ ਰਹਿਣ ਵਾਲੀ ਅਰਜਮੀਤ ਕੌਰ, ਪੁੱਤਰੀ ਹਰਵਿੰਦਰ ਸਿੰਘ ਬਿੱਟੂ, ਨੇ ਬਲਾਕ ਪੱਧਰੀ ਅਤੇ ਪਟਿਆਲਾ ਪੱਧਰੀ ਕਰਾਟੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ | ਖੇਡਾਂ ਦੌਰਾਨ ਅਰਜਮੀਤ ਕੌਰ ਨੇ ਆਪਣੀ ਤਕਨੀਕ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੇ ਨਾਲ-ਨਾਲ ਕੋਚ ਨੂੰ ਵੀ ਖੂਬ ਪ੍ਰਭਾਵਿਤ ਕੀਤਾ | ਕੋਚਾਂ ਨੇ ਉਸ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦੀ ਖੁੱਲ੍ਹ ਕੇ ਸਰਾਹਣਾ ਕੀਤੀ | ਅਰਜਮੀਤ ਕੌਰ ਦੀ ਇਸ ਕਾਮਯਾਬੀ ਨਾਲ ਖੇਡ ਪ੍ਰੇਮੀ ਵਰਗ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਵਲੋਂ ਉਸ ਨੂੰ ਮੁਬਾਰਕਾਂ ਦਿੰਦਿਆਂ ਭਵਿੱਖ ਵਿਚ ਰਾਜ ਅਤੇ ਕੌਮੀ ਪੱਧਰ 'ਤੇ ਵੀ ਵੱਡੀਆਂ ਪ੍ਰਾਪਤੀਆਂ ਦੀ ਕਾਮਨਾ ਕੀਤੀ ਗਈ ਹੈ | ਇਸ ਮੌਕੇ ਪੰਜਾਬ ਸਿੰਘ ਖੁੱਡਾ, ਸੁਖਦੇਵ ਸਿੰਘ ਵਿਰਕ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਆਰ. ਪੀ. ਦੇ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਖੁਦ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱ... ਅਗਲੀ ਖ਼ਬਰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਸੀਸਗੰਜ ਸਾਹਿਬ ਰੇਲਵੇ ਸਟੇਸ਼ਨ ਰੱਖਿਆ ਜਾਵੇ- ਅਰਵਿੰਦ ਗਣਪੱਤ ਸਾਵੰਤ
Ad Position 24