09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਾਭਾ ਰਾਈਸ ਸ਼ੈਲਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ

Ad Position 21
No active advertisement
ਅਜੀਤ ਡੈਸਕ 26-12-2025
ਨਾਭਾ, 25 ਦਸੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਰਾਈਸ ਸੈਲਰ ਮਾਲਕਾਂ ਦੀ ਇਕੱਤਰਤਾ ਸਥਾਨਕ ਪਟਿਆਲਾ ਗੇਟ ਸਥਿਤ ਰੋਟਰੀ ਕਲੱਬ ਵਿਖੇ ਕਰਮ ਸਿੰਘ ਮਟੌਰੜਾ, ਦਰਸ਼ਨ ਅਰੋੜਾ, ਹਰਦੀਪ ਸਿੰਘ ਬੁੱਟਰ, ਸੁਰਿੰਦਰ ਕੁਮਾਰ ਗਰਗ, ਪਰਵੀਨ ਕੁਮਾਰ ਭਾਦਸੋਂ ਅਤੇ ਜਗਤਾਰ ਸਿੰਘ ਨੌਹਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ 165 ਦੇ ਕਰੀਬ ਸ਼ੈਲਰ ਮਾਲਕਾਂ ਨੇ ਸ਼ਮੂਲਿਅਤ ਕੀਤੀ | ਇਸ ਮੌਕੇ ਇਕੱਤਰ ਸੈਲਰ ਮਾਲਕਾਂ ਵਲੋਂ ਸਤੀਸ਼ ਕੁਮਾਰ ਭੜੋ ਅਤੇ ਲਵਨੀਤ ਕੁਮਾਰ ਲੱਕੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ਜੋ ਕਿ ਸੈਲਰ ਮਾਲਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ | ਉਪਰੰਤ ਦੋਵੇਂ ਨਵ ਨਿਯੁਕਤ ਪ੍ਰਧਾਨਾਂ ਸਤੀਸ਼ ਕੁਮਾਰ ਭੜੋ ਤੇ ਲਵਨੀਸ਼ ਕੁਮਾਰ ਲੱਕੀ ਨੇ ਕਿਹਾ ਕਿ ਉਹ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਸੈਲਰ ਟਰੇਡ ਦੀ ਭਲਾਈ ਲਈ ਯਤਨ ਕਰਨਗੇ ਤਾਂ ਜੋ ਚਾਲੂ ਸੀਜਨ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ | ਕਰਮ ਸਿੰਘ ਮਟੌਰੜਾ, ਹਰਦੀਪ ਸਿੰਘ ਬੁੱਟਰ, ਦਰਸ਼ਨ ਅਰੋੜਾ ਆਦਿ ਸੈਲਰ ਮਾਲਕਾਂ ਨੇ ਕਿਹਾ ਕਿ ਸਮੁੱਚਾ ਸੈਲਰ ਭਾਈਚਾਰਾ ਦੋਵੇਂ ਪ੍ਰਧਾਨਾਂ ਦੇ ਨਾਲ ਹੈ ਤੇ ਜੋ ਵੀ ਦੋਵੇਂ ਪ੍ਰਧਾਨ ਸੈਲਰ ਟਰੇਡ ਦੀ ਭਲਾਈ ਲਈ ਕੰਮ ਕਰਨਗੇ ਸਮੁੱਚਾ ਭਾਈਚਾਰਾ ਡੱਟ ਕੇ ਉਨ੍ਹਾਂ ਦਾ ਸਾਥ ਦੇਵੇਗਾ | ਅੱਜ ਹੋਈ ਇਕੱਤਰਤਾ ਵਿੱਚ ਗੁਰਬਚਨ ਸਿੰਘ ਬਿੱਲੂ ਮੱਲੇਵਾਲ, ਸੰਜੀਵ ਸਿਲਪਾ, ਬਿ੍ਜ ਲਾਲ ਗੋਇਲ, ਪ੍ਰਵੀਨ ਬਾਂਸਲ, ਰਮਨ ਜਿੰਦਲ ਭੋਲਾ, ਪੁਸ਼ਪਿੰਦਰ ਗੋਇਲ ਬਨੇਰਾ, ਰਾਮਸਰਨ ਗੁਪਤਾ, ਟਹਿਲ ਸਿੰਘ, ਗੁਰਕੀਰਤ ਸਿੰਘ ਕਾਲਸਨਾ, ਰਤਨ ਸਿੰਘ ਜੱਸੋ ਮਾਜਰਾ, ਨਿਤਨ ਬਾਂਸਲ, ਜਗਤਾਰ ਸਿੰਘ ਨੌਹਰਾ, ਵਿਕਾਸ ਗੋਇਲ,ਗੌਰਵ ਪੁਰੀ, ਨਿਖਲ ਗਾਬਾ, ਅਮਿਤ ਜਿੰਦਲ ਸੋਨੂ, ਕਿ੍ਸ਼ਨ ਕੁਮਾਰ ਭੱਪਾ, ਸਰਪੰਚ ਬਿੰਦਰ ਬਖਤੜਾ, ਗੌਰਵ ਗਰਗ ਚੀਨੂ,ਕਰਨੈਲ ਸਿੰਘ ਥੂਹੀ, ਬੰਟੀ ਸਿੰਗਲਾ, ਸੋਨੂ ਰੋਹਟੀ, ਗਗਨ ਬੁੱਟਰ, ਹਰਪ੍ਰੀਤ ਸਿੰਘ ਕੌਲ, ਸੋਨੂ ਗਰਗ, ਅਮਨ ਗੋਇਲ, ਸ਼ਿਵਮ ਗੋਇਲ, ਸੁਰਿੰਦਰ ਚੌਧਰੀ ਤੇ ਮਿੱਠੂ ਬੌੜਾਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੰਗਰ ਕਮੇਟੀ ਗੁ. ਕੋਠਾ ਸਾਹਿਬ ਵੱਲ੍ਹਾ ਵਲੋਂ ਸ਼ਹੀਦੀ ਦਿਹਾੜੇ ਤੇ ਬਾਬਾ ਮੋਤੀ ਰਾਮ ਜੀ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ... ਅਗਲੀ ਖ਼ਬਰ ਧੋਬੀਘਾਟ ਤੇ ਤੋਪਖਾਨਾ ਮੋੜ ਵਿਖੇ 1 ਕਰੋੜ ਦੇ ਵਿਕਾਸ ਕੰਮਾਂ ਦਾ ਕੋਹਲੀ ਤੇ ਗੋਗੀਆ ਵਲੋਂ ਨਿਰੀਖਣ
Ad Position 24