27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਲਵੀਰ ਸਿੰਘ ਗਿੱਲ ਸੰਧਵਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 01-06-2025

ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਓ.ਐਸ.ਡੀ. ਅਤੇ ਨਿੱਜੀ ਸਹਾਇਕ ਜਗਸੀਰ ਸਿੰਘ ਸੀਰਾ ਗਿੱਲ ਤੇ ਹਮੀਰ ਸਿੰਘ ਗਿੱਲ ਦੇ ਸਤਿਕਾਰਤ ਪਿਤਾ ਬਲਵੀਰ ਸਿੰਘ ਗਿੱਲ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 3 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ (ਫ਼ਰੀਦਕੋਟ) ਵਿਖੇ ਹੋਵੇਗੀ | ਨਗਰ ਕੌਂਸਲ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕੌਰ ਬਰਾੜ, ਅਨੰਤਦੀਪ ਸਿੰਘ ਰੋਮਾ ਬਰਾੜ, ਸਰਪੰਚ ਜਗਤਾਰ ਸਿੰਘ ਖਾਰਾ, ਭੋਲਾ ਬਰਾੜ ਕੋਟਸੁਖੀਆ, ਕੁਲਜੀਤ ਸਿੰਘ ਪੱਪਾ ਸੇਖੋਂ, ਸੁਖਵਿੰਦਰ ਸਿੰਘ ਬੱਬੂ, ਰਤਨ ਲਾਲ ਗੋਇਲ, ਪੱਪੂ ਨੰਬਰਦਾਰ, ਰਾਜਿੰਦਰ ਸਿੰਘ ਤਹਿਸੀਲਦਾਰ, ਕਰਮ ਸਿੰਘ ਢਿੱਲੋਂ, ਵਿਸਾਖਾ ਸਿੰਘ ਸਰਾਂ, ਗੁਰਪਿਆਰ ਸਿੰਘ ਚੰਦਭਾਨ ਨੇ ਬਲਵੀਰ ਸਿੰਘ ਗਿੱਲ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਮੌਤ ਨੂੰ ਗਿੱਲ ਪਰਿਵਾਰ ਲਈ ਵੱਡਾ ਘਾਟਾ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਢੀਂਡਸਾ ਦਾ ਅਕਾਲ ਚਲਾਣਾ ਦੇਸ਼ ਤੇ ਪੰਜਾਬ ਲਈ ਵੀ ਵੱਡਾ ਘਾਟਾ-ਰਾਜੇਆਣਾ
Ad Position 24