ਫ਼ਰੀਦਕੋਟ, 31 ਮਈ (ਸਤੀਸ਼ ਬਾਗ਼ੀ)-ਪਿਛਲੇ ਲੰਮੇਂ ਤੋਂ ਚੱਲ ਰਹੀ ਰੀਤ ਅਨੁਸਾਰ ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਮਹੀਨਾ ਮਈ ਦੌਰਾਨ ਜਨਮੇ/ਰਿਟਾਇਰਡ ਹੋਏ 36 ਪੈਨਸ਼ਨਰਾਂ ਦਾ ਜਨਮ ਦਿਵਸ ਮਠਿਆਈ ਅਤੇ ਤੋਹਫੇ ਤਕਸੀਮ ਕਰਕੇ ਮਨਾਇਆ | ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਮਨੋਹਰ ਸਿੰਘ ਧੁੰਨਾ, ਬਿਸ਼ਨ ਕੁਮਾਰ ਅਰੋੜਾ ਅਤੇ ਪਿ੍ੰ. ਕਿ੍ਸ਼ਨ ਲਾਲ ਬਕੋਲੀਆ ਨੇ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਗਿੱਲ ਨੇ ਨਿਭਾਈ ਅਤੇ ਸਰਵਿਸ ਦੌਰਾਨ ਅਤੇ ਸਰਵਿਸ ਤੋਂ ਬਾਅਦ ਦੇ ਡਿਊਜ਼ ਬਾਰੇ ਚਾਨਣਾ ਪਾ ਕੇ ਸਰਕਾਰ ਨੂੰ ਡਿਊਜ਼ ਜਾਰੀ ਕਰਨ ਦੀ ਅਪੀਲ ਕੀਤੀ | ਜਨਮ ਦਿਵਸ ਮਨਾਉਣ ਆਏ ਮਹਿਮਾਨਾਂ ਵਿਚੋਂ ਹਰਿੰਦਰ ਸਿੰਘ ਸੰਧੂ ਪੰਜਾਬੀ ਲੋਕ ਗਾਇਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਪਿ੍ੰ. ਲਛਮਣ ਦਾਸ, ਹਰਮੇਲ ਸਿੰਘ, ਕੇਵਲ ਕਿ੍ਸ਼ਨ ਪੰਜਗਰਾਈਾ, ਡਾ. ਸਰਬਜੀਤ ਸਿੰਘ, ਮੰਗਤੀ ਦੇਵੀ, ਨੇਕ ਸਿੰਘ ਡੀ.ਈ.ਓ, ਨਰਿੰਦਰ ਸਿੰਘ ਬਰਾੜ, ਜਰਨੈਲ ਕੌਰ ਸਿੱਧੂ ਅਤੇ ਨਿਰਮਲ ਗੁਲਾਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਗਰਮੀ ਦਾ ਪ੍ਰਕੋਪ ਜ਼ਿਆਦਾ ਹੋਣ ਕਰਕੇ ਸੰਸਥਾ ਦਾ ਦਫ਼ਤਰ ਦੋ ਮਹੀਨੇ ਲਈ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਤੱਕ ਹੀ ਖੁੱਲਿ੍ਹਆ ਕਰੇਗਾ | ਸਮਾਗਮ ਦੌਰਾਨ ਲੋਕ ਗਾਇਕ ਹਰਿੰਦਰ ਸੰਧੂ ਨੇ ਗੀਤ ਸੁਣਾ ਕੇ ਮਹੌਲ ਖੁਸ਼ਗਵਾਰ ਬਣਾ ਦਿੱਤਾ, ਜਦਕਿ ਨਿਰਮਲ ਗੁਲਾਟੀ ਨੇ ਆਪਣੀ ਨੌਕਰੀ ਦੇ ਸਫਰ ਅਤੇ ਜ਼ਿੰਦਗੀ ਜਿਊਣ ਦੇ ਟਿਪਸ ਸਾਂਝੇ ਕੀਤੇ | ਇਸ ਮੌਕੇ ਗਿਆਨ ਸਬੰਧੀ ਸਵਾਲ ਪੁੱਛੇ ਗਏ ਜਿਸ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ | ਸਮਾਗਮ ਦੀ ਸਫਲਤਾ ਲਈ ਦੇਵ ਕਿ੍ਸ਼ਨ ਸ਼ਰਮਾ ਅਤੇ ਸੁਖਦੇਵ ਸਿੰਘ ਚਰਨ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਸਮਾਗਮ ਦੌਰਾਨ ਬਲਵੰਤ ਰਾਏ ਗੱਖੜ, ਜੋਗਿੰਦਰ ਸਿੰਘ ਸਿੱਧੂ, ਜਗਦੀਸ਼ ਬੈਂਹਬੀ, ਬਲਵਿੰਦਰ ਸਿੰਘ ਬੁਗਰਾ, ਗੁਰਦੇਵ ਸਿੰਘ ਭਾਣਾ, ਅਮਰਜੀਤ ਸਿੰਘ ਅਤੇ ਨਿਰਮਲ ਕੁਮਾਰੀ ਅਰੋੜਾ ਨੇ ਮੁੱਖ ਭੂਮਿਕਾ ਨਿਭਾਈ | ਸਮਾਗਮ ਦੇ ਅੰਤ ਵਿਚ ਮਹੀਨਾ ਮਈ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਮਾਤਾ ਮਹਿੰਦਰ ਕੌਰ, ਸੰਪੂਰਨ ਸੰਘ ਸੰਧੂ, ਗੁਰਚਰਨ ਕੌਰ ਢਿੱਲੋਂ ਅਤੇ ਬਲਜਿੰਦਰ ਕੌਰ ਕੰਗ ਪ੍ਰਤੀ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ |