ਕੋਟ ਈਸੇ ਖਾਂ, 31 ਮਈ (ਨਿਰਮਲ ਸਿੰਘ ਕਾਲੜਾ)-ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਜ਼ੋਨ ਲੈਵਲ ਕਿ੍ਕਟ ਖੇਡਾਂ ਵਿਚ ਸਿਲਵਰ ਅਤੇ ਕਾਂਸੀ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਚਮਕਾਇਆ | ਇਹ ਮੁਕਾਬਲੇ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਵਿਖੇ ਕਰਵਾਏ ਗਏ ਸਨ | ਇਨ੍ਹਾਂ ਮੁਕਾਬਲਿਆਂ ਵਿਚ ਪਾਥਵੇਜ਼ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕਿ੍ਕਟ ਅੰਡਰ-14 ਵਿਚ ਸਿਲਵਰ ਮੈਡਲ ਜਿੱਤਿਆ ਅਤੇ ਕਿ੍ਕਟ ਅੰਡਰ-17 ਵਿਚ ਕਾਂਸੀ ਦਾ ਮੈਡਲ ਜਿੱਤਿਆ | ਇਸ ਜਿੱਤ ਤੋਂ ਬਾਅਦ ਪਾਥਵੇਜ਼ ਦੇ ਅੱਠ ਖਿਡਾਰੀ ਨੈਸ਼ਨਲ ਲਈ ਚੁਣੇ ਗਏ ਹਨ | ਜਿਨ੍ਹਾਂ ਵਿਚ ਅੰਡਰ-14 'ਚ ਗੁਰਨੂਰ ਸਿੰਘ, ਅਰਮਾਨ ਸਿੰਘ, ਪਰਮੀਤ ਸਿੰਘ, ਗੁਰਚਰਨ ਸਿੰਘ ਅਤੇ ਅੰਡਰ-17 ਵਿਚ ਤਾਜਬੀਰ ਸਿੰਘ, ਤਨਵੀਰ ਸਿੰਘ, ਜਸਮੀਰਪਾਲ ਸਿੰਘ, ਸਾਹਿਲਪ੍ਰੀਤ ਸਿੰਘ ਸ਼ਾਮਿਲ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਂਸਲਰ, ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਪਿ੍ੰਸੀਪਲ ਡਾ. ਪੰਕਜ ਧਮੀਜਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਜਿੱਤ ਦਾ ਸਿਹਰਾ ਬੱਚਿਆਂ ਦੀ ਸਖਤ ਮਿਹਨਤ ਅਤੇ ਕਿ੍ਕਟ ਕੋਚ ਵਿਕਰਮ ਗੋਇਲ, ਐਚ.ਓ.ਡੀ. ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਰਾਜਵੀਰ ਸਿੰਘ, ਡੀ.ਪੀ.ਈ. ਪਰਮਿੰਦਰ ਕੌਰ ਨੂੰ ਦਿੱਤਾ |