ਜੈਤੋ, 1 ਜੂਨ (ਗੁਰਮੀਤਪਾਲ ਰੋੜੀਕਪੂਰਾ)- ਸਿਵਲ ਹਸਪਤਾਲ ਜੈਤੋ ਵਿਖੇ ਡਾ. ਵਰਿੰਦਰ ਕੁਮਾਰ ਐਸ.ਐਮ.ਓ. ਜੈਤੋ, ਮੈਡੀਕਲ ਅਫ਼ਸਰ ਡਾ. ਰਾਜਵੀਰ ਕੌਰ ਜੈਤੋ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਜਿਸ ਵਿਚ ਨਸ਼ਾ ਮੁਕਤੀ ਦਵਾਈ ਕੇਂਦਰ ਦੇ ਕੌਂਸਲਰ ਅਮਨਦੀਪ ਕੌਰ ਨੇ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ ਇਸ ਦੇ ਬਚਾਅ ਲਈ ਸਰਕਾਰੀ ਹਸਪਤਾਲ 'ਚ ਵਿਸ਼ੇਸ਼ ਇਲਾਜ ਦਾ ਪ੍ਰਬੰਧ ਹੈ | ਇਸ ਮੌਕੇ ਬਲਜੀਤ ਕੌਰ, ਗਗਨਦੀਪ ਕੌਰ, ਮਨਪ੍ਰੀਤ ਕੌਰ, ਕੁਲਦੀਪ ਕੌਰ, ਲਵਪ੍ਰੀਤ ਸਿੰਘ, ਅਸ਼ਵਨੀ ਸਿੰਘ, ਗੁਰਚਰਨ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਕੌਰ ਅਤੇ ਸਮੂਹ ਸਟਾਫ਼ ਸਿਵਲ ਹਸਪਤਾਲ ਜੈਤੋ ਹਾਜ਼ਰ ਸੀ |