ਕੋਟਕਪੂਰਾ, 5 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਨਿਰਦੇਸ਼ ਅਨੁਸਾਰ ਸ਼ੇਪ ਇੰਡੀਆ ਫ਼ਰੀਦਕੋਟ ਵਲੋਂ ਨੇੜਲੇ ਪਿੰਡ ਹਰੀਨੌ 'ਚ ਐਚ.ਆਈ.ਵੀ./ਏਡਜ਼ ਜਾਗਰੂਕਤਾ ਨੂੰ ਲੈ ਕੇ ਟ੍ਰੇਨਿੰਗ ਸ਼ੈਸ਼ਨ ਲਾਇਆ ਗਿਆ, ਜਿਸ ਵਿਚ ਸ਼ੇਪ ਇੰਡੀਆ ਦੇ ਪ੍ਰੋਜੈਕਟ ਅਫ਼ਸਰ ਮਨੀਸ਼ ਅਤੇ ਨਗਰ ਕੌਂਸਲ ਦੇ ਸੰਦੀਪ ਕੌਰ ਹੋਰਾਂ ਵਲੋਂ ਟ੍ਰੇਨਿੰਗ 'ਚ ਸ਼ਾਮਿਲ ਹੈਲਥ ਵਰਕਰ ਸਟਾਫ਼ ਅਤੇ ਆਂਗਣਵਾੜੀ ਸਟਾਫ਼ ਸਮੇਤ ਪਿੰਡ ਦੇ ਮੁਹਤਬਰ ਵਿਅਕਤੀਆਂ ਨੂੰ ਐਚ.ਆਈ.ਵੀ./ਏਡਜ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਸ਼ੇਪ ਇੰਡੀਆ ਦੇ ਅਕਾਊਾਟੈਂਟ ਧਰਮਿੰਦਰ ਸਿੰਘ ਚੌਹਾਨ, ਜ਼ੋਨਲ ਸੁਪਰਵਾਈਜ਼ਰ ਲਖਵੀਰ ਸਿੰਘ, ਜਤਿੰਦਰਪਾਲ ਸਿੰਘ ਤੇ ਕਲੱਸਟਰ ਲਿੰਕ ਵਰਕਰ ਕਰਮਜੀਤ ਕੌਰ, ਡਾ. ਅਜ਼ੀਜ਼ ਸਿੰਘ ਆਦਿ ਹਾਜ਼ਰ ਸਨ |