14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਯੂਨੀਅਨ ਦੇ ਵਫ਼ਦ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 06-09-2025
ਕੋਟਕਪੂਰਾ, 5 ਸਤੰਬਰ (ਮੋਹਰ ਸਿੰਘ ਗਿੱਲ)-ਪ੍ਰਾਪਰਟੀ ਐਡਵਾਈਜ਼ਰ ਯੂਨੀਅਨ ਦੇ ਇਕ ਵਫ਼ਦ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਸਥਾਨਕ ਤਹਿਸੀਲਦਾਰ ਨੂੰ ਸੌਂਪਿਆ | ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਬੌਬੀ, ਸਕੱਤਰ ਸੰਦੀਪ ਗੋਇਲ, ਤਿਲਕ ਰਾਜ ਮੀਤ ਪ੍ਰਧਾਨ, ਲਵਲੀ ਮੈਂਗੀ ਚੇਅਰਮੈਨ, ਸਾਬਕਾ ਕੌਂਸਲ ਜੰਗੀਰ ਸਿੰਘ, ਸਾਬਕਾ ਕੌਂਸਲਰ ਬਿੰਦਰ ਸਿੰਘ ਆਦਿ ਨੇ ਦੱਸਿਆ ਕਿ ਜਦ ਰਜਿਸਟਰੀ ਨੂੰ ਤਹਿਸੀਲਦਾਰ ਅਤੇ ਉਨ੍ਹਾਂ ਦੇ ਕਲਰਕ ਵਲੋਂ ਕਲੀਅਰ ਕਰ ਦਿੱਤਾ ਜਾਂਦਾ ਹੈ | ਉਸ ਤੋਂ ਬਾਅਦ ਤਹਿਸੀਲਦਾਰ ਤੋਂ ਵੀ ਮਾਰਕ ਹੋ ਜਾਂਦੀ ਹੈ | ਜਦ ਇਸ ਤੋਂ ਬਾਅਦ ਟੋਕਨ ਲਾਇਆ ਜਾਂਦਾ ਤਾਂ ਉਦੋਂ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੈ | ਇਸ ਨਾਲ ਲੋਕਾਂ ਨੂੰ ਬਹੁਤ ਜ਼ਿਅਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਬੁਲਾਰਿਆਂ ਦਾ ਤਰਕ ਹੈ, ਜਦ ਤਹਿਸੀਲਦਾਰ ਅਤੇ ਕਲਰਕ ਵਲੋਂ ਰਜਿਸਟਰੀ ਚੈਕ ਹੋ ਜਾਂਦੀ ਹੈ ਤਾਂ ਦੂਜੀ ਵਾਰ ਚੈਕ ਕਰਨ ਦਾ ਕੋਈ ਤੁਕ ਨਹੀਂ ਰਹਿ ਜਾਂਦਾ | ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਮਜ਼ਬੂਰਨ ਕੋਈ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਹੁਜਨ ਕਰਮਚਾਰੀ ਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਦੀ ਮੀਟਿੰਗ ਅਗਲੀ ਖ਼ਬਰ 40 ਗਰਾਮ ਹੈਰੋਇਨ ਸਮੇਤ 2 ਗਿ੍ਫ਼ਤਾਰ
Ad Position 24