ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਟੀਮ ਦੁਆਰਾਹ ਹੜ੍ਹ ਪੀੜਤ ਇਲਾਕਿਆਂ 'ਚ ਜਾ ਕੇ ਵੱਖ-ਵੱਖ ਥਾਵਾਂ 'ਤੇ ਔਰਤਾਂ ਲਈ ਸੈਨੇਟਰੀ ਪੈਡ ਅਤੇ ਬੱਚਿਆਂ ਲਈ ਡੈਪਰ ਵੰਡੇ ਗਏ, ਕਿਉਂਕਿ ਇਸ ਸਮੇਂ ਇਨ੍ਹਾਂ ਚੀਜ਼ਾਂ ਦੀ ਬੇਹੱਦ ਜ਼ਰੂਰਤ ਸੀ | ਪਿੰਡਾਂ ਦੇ ਲੋਕ ਹੜ੍ਹਾਂ ਦੇ ਪਾਣੀ 'ਚ ਘਿਰੇ ਹੋਏ ਹਨ | ਇਸ ਦੇ ਮੱਦੇਨਜ਼ਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵਲੋਂ ਇਹ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਕੀਤੀ ਗਈ | ਇਸ ਦੇ ਨਾਲ ਹੀ ਪਿੰਡਾਂ ਵਿਚ ਫੰਗਸ਼ ਵਰਗੀਆਂ ਬਿਮਾਰੀਆਂ ਜਿਸ ਨਾਲ ਲੋਕਾਂ ਦੇ ਪੈਰ ਖ਼ਰਾਬ ਹੋ ਚੁੱਕੇ ਹਨ, ਦੇ ਬਚਾਅ ਲਈ ਦਵਾਈਆਂ ਤੇ ਲੋਸ਼ਨ ਵੰਡੇ ਗਏ | ਇਸ ਮੌਕੇ ਪਿੰਡ ਮਾਨ, ਤਲਵੰਡੀ ਗੁਰਾਇਆ, ਚੱਕਵਾਲੀ, ਬਹਿਲੋਲਪੁਰ ਖੋਟਾ, ਹੜੂਵਾਲਾ, ਡੇਰਾ ਬਾਬਾ ਨਾਨਕ, ਖਲਾਵਾਲੀ ਆਦਿ ਪਿੰਡ 'ਚ ਸੈਨੇਟਰੀ ਪੈਡ, ਡੈਪਰ, ਦਵਾਈਆਂ ਅਤੇ ਲੋਸ਼ਨ ਵੰਡੇ ਗਏ |