26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਕੂਲ ਲੈਕਚਰਾਰ ਯੂਨੀਅਨ ਪੰਜਾਬ ਤੇ ਲੈਕਚਰਾਰ ਪ੍ਰਮੋਸ਼ਨ ਫ਼ਰੰਟ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-09-2025
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅਤੇ ਲੈਕਚਰਾਰ ਪ੍ਰਮੋਸ਼ਨ ਫ਼ਰੰਟ ਪੰਜਾਬ ਦੇ ਨੁਮਾਇੰਦਿਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਪਰਮਜੀਤ ਸਿੰਘ, ਮਨੋਜ ਕੁਮਾਰ, ਕੁਲਵਿੰਦਰ ਸਿੰਘ ਬੁੱਟਰ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ, ਪੁਸ਼ਪੇਸ਼ ਕੁਮਾਰ, ਹਰਜੀਤ ਕਮਲ ਆਦਿ ਲੈਕਚਰਾਰ ਸ਼ਾਮਿਲ ਹੋਏ | ਮੀਟਿੰਗ ਵਿਚ ਮੰਗ ਕੀਤੀ ਗਈ ਕਿ ਲੈਕਚਰਾਰਾਂ ਦੀਆਂ ਤਰੁੱਟੀਆਂ ਭਰਪੂਰ ਸੀਨੀਅਰਤਾ ਸੂਚੀ ਨੂੰ ਰੱਦ ਕੀਤਾ ਜਾਵੇ | ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਂਅ ਭੇਜੇ ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਦੱਸਿਆ ਗਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ਵਲੋਂ ਤਕਰੀਬਨ ਦੋ ਸਾਲ ਦੀ ਲੰਮੀ ਵਿਭਾਗੀ ਪ੍ਰਕਿਰਿਆ ਤੋਂ ਬਾਅਦ ਤਰੀਕ 21 ਅਗਸਤ ਨੂੰ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਜਾਰੀ ਕੀਤੀ ਗਈ | ਇਸ ਸੀਨੀਅਰਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਸਿਧਾਂਤਕ ਤੌਰ 'ਤੇ ਵਿਭਾਗੀ ਨਿਯਮਾਂ, ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈਕੋਰਟ ਵਿਚ ਹੋਏ ਫ਼ੈਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਹ ਸੂਚੀ ਤਕਨੀਕੀ ਤੌਰ 'ਤੇ ਦੋਸ਼ਪੂਰਨ ਹੈ ਕਿ ਇਸ ਵਿਚ ਸੈਂਕੜੇ ਲੈਕਚਰਾਰਾਂ ਨੂੰ ਦੂਹਰੇ ਨੰਬਰ ਅਲਾਟ ਕਰਨਾ, ਤਰੱਕੀ ਤੋਂ ਡੀ.ਬਾਰ ਹੋਏ ਕਰਮਚਾਰੀਆਂ ਦਾ ਵੇਰਵਾ ਨਾ ਦੇਣਾ, ਮਾਸਟਰ ਡਿਗਰੀ ਦੀ ਤਾਰੀਖ ਦਾ ਧਿਆਨ ਨਾ ਰੱਖਣਾ, ਅਨੇਕਾਂ ਲੈਕਚਰਾਰਾਂ ਦਾ ਨਾਂਅ ਸੂਚੀ ਵਿਚ ਦਰਜ ਨਾ ਕਰਨਾ, ਸੂਚੀ ਵਿਚ ਦਰਸਾਏ ਰਿਵਿਊ ਦੀ ਇਤਲਾਹ ਸੰਬੰਧਿਤ ਨੂੰ ਨਾ ਦੇਣਾ, ਸੂਚੀ ਤੋਂ ਬਾਅਦ ਬਣਨ ਵਾਲੇ ਰਿਜਰਵੇਸ਼ਨ ਜ਼ੋਨ ਦੇ ਨਿਪਟਾਰੇ ਦੇ ਵੇਰਵੇ ਪੇਸ਼ ਨਾ ਕਰਨਾ ਅਤੇ ਵੱਡੀ ਪੱਧਰ 'ਤੇ ਪੱਖਪਾਤ ਕਰਨਾ ਸ਼ਾਮਿਲ ਹੈ | ਇਸ ਤੋਂ ਇਲਾਵਾ ਅਨੇਕਾਂ ਵੱਖ-ਵੱਖ ਲੈਕਚਰਾਰਾਂ ਦੇ ਨਿੱਜੀ ਇਤਰਾਜ਼ ਵੱਡੀ ਗਿਣਤੀ ਵਿਚ ਹਨ | ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਇਸ ਸੀਨੀਅਰ ਸੂਚੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਅਤੇ 2015 ਦੀ ਸੀਨੀਅਰਤਾ ਸੂਚੀ ਨੂੰ ਲਾਗੂ ਰੱਖਦਿਆਂ ਨਵੇਂ ਪ੍ਰਮੋਟ ਹੋਏ, ਭਰਤੀ ਹੋਏ ਲੈਕਚਰਾਰ ਸਾਥੀਆਂ ਨੂੰ ਸੀਨੀਆਰਤਾ ਸੂਚੀ ਵਿਚ ਯੋਗ ਸੀਨੀਅਰਤਾ ਨੰਬਰ ਦੇ ਕੇ ਉਨ੍ਹਾਂ ਦੇ ਵੇਰਵੇ ਦਰਜ ਕੀਤੇ ਜਾਣ ਅਤੇ 2015 ਦੀ ਚੱਲ ਰਹੀ ਸੀਨੀਅਰਤਾ ਸੂਚੀ ਦੇ ਆਧਾਰ 'ਤੇ ਹੀ ਜਲਦੀ ਤੋਂ ਜਲਦੀ ਤਰੱਕੀਆਂ ਕੀਤੀਆਂ ਜਾਣ, ਤਾਂ ਜੋ 900 ਤੋਂ ਵੱਧ ਪਿ੍ੰਸੀਪਲਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਮਿਹਨਤ ਨਾਲ ਡਿਊਟੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਅਗਲੀ ਖ਼ਬਰ ਨੌਜਵਾਨ ਖੇਡਾਂ 'ਚ ਵੱਧ ਤੋਂ ਵੱਧ ਰੁਚੀ ਰੱਖਣ-ਕਪਤਾਨ ਪਾਲਪ੍ਰੀਤ ਸਿੰਘ ਬਰਾੜ
Ad Position 24