ਰੁਪਾਣਾ, 22 ਸਤੰਬਰ (ਜਗਜੀਤ ਸਿੰਘ)-ਪਿੰਡ ਸੋਥਾ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸਾ ਅਨੁਸਾਰ ਪਿੰਡ ਵਿਚੋਂ ਕਣਕ ਇਕੱਠੀ ਕਰਕੇ ਹੜ੍ਹ ਪੀੜਤਾਂ ਲਈ ਭੇਜੀ ਗਈ | ਇਸ ਮੌਕੇ ਗੁਰਬੀਰ ਸਿੰਘ ਔਲਖ, ਸਾਬਕਾ ਸਰਪੰਚ ਡਿਪਟੀ ਸਿੰਘ, ਸਾਬਕਾ ਸਰਪੰਚ ਰਾਜਾ ਸਿੰਘ, ਡਾ. ਦਿਲਬਾਗ ਸਿੰਘ, ਕੇਵਲ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਬਲਜਿੰਦਰ ਸਿੰਘ ਬਰਾੜ, ਹਰਬੰਸ ਸਿੰਘ ਗਿੱਲ, ਸਤਬੀਰ ਔਲਖ, ਗੁਰਦੀਪ ਸਿੰਘ ਪੰਚ, ਦਿਲਬਾਗ ਗਿੱਲ, ਗੁਰਜੀਤ ਸਿੰਘ ਪੰਚ, ਚਰਨਜੀਤ ਸਿੰਘ ਸੰਧੂ, ਮਹਿੰਦਰ ਭੁੱਲਰ, ਬਿੰਦਰ ਬਰਾੜ, ਬੱਬੀ ਔਲਖ, ਮੰਟਾ, ਅਮਨਦੀਪ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ |
ਪਿੰਡ ਸੋਥਾ ਤੋਂ ਹੜ੍ਹ ਪੀੜਤਾਂ ਲਈ ਕਣਕ ਭੇਜੀ
ਅਜੀਤ ਡੈਸਕ
23-09-2025