ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੁਲਿਸ ਨੇ ਨਸ਼ਾ ਤਸਕਰ ਦੇ ਘਰ ਬਾਹਰ ਲਗਾਇਆ ਨੋਟਿਸ

Ad Position 21
No active advertisement
ਅਜੀਤ ਡੈਸਕ 23-09-2025
ਗਿੱਦੜਬਾਹਾ, 22 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਦੀ ਅਗਵਾਈ 'ਚ ਕੋਟਭਾਈ ਪੁਲਿਸ ਵਲੋਂ ਨਸ਼ਾ ਤਸਕਰ ਦੀ ਜਾਇਦਾਦ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਫ਼ਰੀਜ਼ ਕਰਕੇ ਘਰ ਬਾਹਰ ਨੋਟਿਸ ਲਗਾਇਆ ਗਿਆ | ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਖ਼ਤ ਹਦਾਹਿਤਾਂ ਹਨ ਕਿ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ | ਇਸ ਤਹਿਤ ਗਿੱਦੜਬਾਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਮੇਂ-ਸਮੇਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਬੀਤੇ ਦਿਨੀਂ ਪਿੰਡ ਮੱਲਣ ਦੇ ਵਾਸੀ ਦਾਰਾ ਸਿੰਘ 'ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਦਾਰਾ ਸਿੰਘ ਪਾਸੋਂ 50 ਨਸ਼ੇ ਦੀਆਂ ਗੋਲੀਆਂ ਅਤੇ 46,000 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਸਨ | ਉਨ੍ਹਾ ਦੱਸਿਆ ਕਿ ਦਾਰਾ ਸਿੰਘ ਦੀ ਪ੍ਰਾਪਰਟੀ ਨੰੂ ਫ਼ਰੀਜ਼ ਕਰਵਾਉਣ ਲਈ ਕੰਪੀਟੈਂਟ ਅਥਾਰਟੀ ਕੋਲ ਕੇਸ ਬਣਾ ਕੇ ਭੇਜਿਆ ਗਿਆ ਸੀ | ਇਸ ਸੰਬੰਧੀ ਹੁਕਮ ਮਿਲਣ 'ਤੇ ਦਾਰਾ ਸਿੰਘ ਵਾਸੀ ਪਿੰਡ ਮੱਲਣ ਦੇ ਘਰ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ | ਜਿਸ ਨੂੰ ਹੁਣ ਦਾਰਾ ਸਿੰਘ ਵੇਚ ਨਹੀਂ ਸਕੇਗਾ ਅਤੇ ਸੰਬੰਧਿਤ ਅਥਾਰਟੀ ਕੋਲ ਕੇਸ ਚੱਲੇਗਾ | ਡੀ.ਐੱਸ.ਪੀ. ਦੱਸਿਆ ਕਿ ਸਾਲ 2025 ਵਿਚ ਕੁੱਲ 26 ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਕੋਲ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 23 ਕੇਸ ਮਨਜ਼ੂਰ ਹੋ ਚੁੱਕੇ ਹਨ, ਜਿਨ੍ਹਾਂ ਦੀ ਪ੍ਰਾਪਰਟੀ ਦੀ ਕੁੱਲ ਕੀਮਤ 3,16,30,008 ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਨਸ਼ਿਆਂ ਦੇ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜਾਇਦਾਦ ਵੀ ਕੰਪੀਟੈਂਟ ਅਥਾਰਟੀ ਪਾਸੋਂ ਫ਼ਰੀਜ਼ ਕਰਵਾਈ ਜਾਵੇਗੀ | ਇਸ ਮੌਕੇ ਥਾਣਾ ਕੋਟਭਾਈ ਦੇ ਮੁਖੀ ਜਸਵੀਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਵੜਿੰਗ ਤੋਂ ਪਸ਼ੂਆਂ ਲਈ ਚਾਰੇ ਦੇ 100 ਟਰੱਕ ਹੜ੍ਹ ਪੀੜਤ ਖੇਤਰਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਰਵਾਨਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ ਹਲਕਾ ਮਲੋਟ ਤੇ ਲੰਬੀ ਦੇ ਕੋਆਰਡੀਨੇਟਰਾਂ ਦਾ ਸਨਮਾਨ
Ad Position 24
No active advertisement