ਮਲੋਟ, 22 ਸਤੰਬਰ (ਪਾਟਿਲ)-ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ ਅਤੇ ਲੋਕ ਭਲਾਈ ਮੰਚ ਪਿੰਡ ਮਲੋਟ ਦੇ ਸਹਿਯੋਗ ਨਾਲ ਬੀ.ਬੀ.ਸੀ. ਮੈਡੀਕਲ ਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਕੋਰਟ ਰੋਡ ਮਲੋਟ ਵਿਖੇ ਡਾ. ਪੰਨੂ ਦੰਦਾਂ ਦੇ ਹਸਪਤਾਲ ਵਿਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਵਿਚ ਡਾ. ਰਮਨਦੀਪ ਸਿੰਘ ਬਰਾੜ, ਡਾ. ਕਰਨ, ਡਾ. ਐੱਸ.ਪੀ. ਸਿੰਘ ਪੰਨੂ ਅਤੇ ਡਾ. ਸੁਹਾਨੀ ਕਥੂਰੀਆ ਵਲੋਂ 90 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਹਰੀ, ਮਨਜੀਤ ਸਿੰਘ ਭਾਟੀਆ, ਦਲੀਪ ਸਿੰਘ ਮੱਕੜ, ਰਾਮਪਾਲ ਸਿੰਘ, ਪਿੰਦਰ ਸਿੰਘ ਕੰਗ, ਪ੍ਰਧਾਨ ਜਗਜੀਤ ਸਿੰਘ ਔਲਖ, ਜਸਵਿੰਦਰ ਸਿੰਘ ਸੋਨੀ, ਇਕਬਾਲ ਸਿੰਘ ਕਾਲੀ ਅਤੇ ਗੁਰਸਾਹਿਬ ਸਿੰਘ ਹਾਜ਼ਰ ਸਨ |