ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਕੁਲਵੰਤ ਜੋਸ਼ੀ ਮੈਮੋਰੀਅਲ ਰਿਜਰਲ ਕਾਨਵੈਂਟ ਸਕੂਲ ਰੁਪਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਮੁਖੀ ਐੱਚ.ਕੇ. ਅਗਰਵਾਲ ਵਲੋਂ ਰਿਬਨ ਕੱਟ ਕੇ ਕੀਤੀ ਗਈ | ਇਸ ਉਪਰੰਤ ਸਕੂਲ ਦੇ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਵਲੋਂ ਸ੍ਰੀ ਰਾਮ ਚੰਦਰ ਜੀ, ਸ੍ਰੀ ਲਛਮਣ ਜੀ ਅਤੇ ਮਾਤਾ ਸੀਤਾ ਜੀ ਦੇ ਜੀਵਨ ਨੂੰ ਦਰਸਾਉਂਦੀ ਹੋਈ ਝਾਕੀ ਪੇਸ਼ ਕੀਤੀ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗੋਲੀਆਂ ਬਣਾਈਆਂ ਗਈਆਂ | ਮੈਨੇਜਮੈਂਟ ਮੁਖੀ ਕਿਰਨ ਜੋਸ਼ੀ ਵਲੋਂ ਵਿਦਿਆਰਥੀਆ ਤੇ ਸਮੂਹ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਵਿਕਾਸ ਜੱਗਾ, ਵਾਈਸ ਪਿ੍ੰਸੀਪਲ ਸ਼ਮਿੰਦਰਪਾਲ ਕੌਰ, ਅਕੈਡਮਿਕ ਹੈੱਡ ਅਤੁਲ ਨਾਰੰਗ ਅਤੇ ਸਮੂਹ ਸਟਾਫ਼ ਹਾਜ਼ਰ ਸੀ |