11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਡੀ.ਏ.ਵੀ. ਕਾਲਜ ਵਿਖੇ ਗਰੀਨ ਦੀਵਾਲੀ ਮਨਾਈ

Ad Position 21
No active advertisement
ਅਜੀਤ ਡੈਸਕ 19-10-2025
ਮਲੋਟ, 18 ਅਕਤੂਬਰ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਸੁਦੇਸ਼ ਕੁਮਾਰ ਗਰੋਵਰ ਦੀ ਅਗਵਾਈ 'ਚ ਕਾਲਜ ਦੇ ਈ.ਐੱਮ.ਏ. ਵਿਭਾਗ, ਯੂਥ ਵੈੱਲਫ਼ੇਅਰ ਵਿਭਾਗ ਅਤੇ ਐੱਨ.ਸੀ.ਸੀ. ਦੇ ਇੰਚਾਰਜ ਡਾ. ਮੁਕਤਾ ਮੁਟਨੇਜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਕਾਲਜ ਦੇ ਬੋਟਨੀ ਵਿਭਾਗ ਦੇ ਰਿਟਾ. ਪ੍ਰੋਫ਼ੈਸਰ ਰਾਜ ਕੁਮਾਰ ਗੋਇਲ ਅਤੇ ਉਨ੍ਹਾਂ ਦੀ ਪਤਨੀ ਮੰਜੂ ਗੋਇਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਕਾਲਜ ਦੇ ਵਿਦਿਆਰਥੀਆਂ ਨੇ ਰੰਗੋਲੀ ਬਣਾ ਕੇ ਅਤੇ ਦੀਵੇ ਜਗਾ ਕੇ ਅਗਿਆਨਤਾ ਦਾ ਹਨੇ੍ਹਰਾ ਦੂਰ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਵੰਨ-ਸੁਵੰਨੇ ਪਕਵਾਨ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਬਣਾ ਕੇ, ਮਹਿੰਦੀ, ਦੀਵੇ, ਥਾਲੀ, ਜਵੈਲਰੀ ਅਤੇ ਹੋਰ ਸਜਾਵਟੀ ਸਾਮਾਨ ਦੀਆਂ ਸਟਾਲਾਂ ਲਗਾ ਕੇ ਇਸ ਤਿਉਹਾਰ ਨੂੰ ਹੋਰ ਰੰਗੀਨ ਬਣਾ ਦਿੱਤਾ | ਇਸ ਉਤਸਵ ਨੂੰ ਸਫ਼ਲ ਬਨਾਉਣ ਵਿਚ ਰਾਮ ਮਨੋਜ ਸ਼ਰਮਾ ਅਤੇ ਮੈਡਮ ਰਿੰਪੂ ਦਾ ਵਿਸ਼ੇਸ਼ ਯੋਗਦਾਨ ਰਿਹਾ | ਅੰਤ ਵਿਚ ਵਿਦਿਆਰਥੀਆਂ ਨੇ ਨੱਚ ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ 58 ਯੋਗਾਂ ਟਰੇਨਰਾਂ ਵਲੋਂ ਜ਼ਿਲ੍ਹੇ 'ਚ ਲਗਾਈਆਂ ਜਾ ਰਹੀਆਂ ਹਨ 231 ਯੋਗ ਕਲਾਸਾਂ-ਡੀ.ਸੀ. ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਦੀ ਮੀਟਿੰਗ
Ad Position 24