ਮਲੋਟ, 18 ਅਕਤੂਬਰ (ਪਾਟਿਲ)-ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ 'ਚ ਸਮਾਜ ਸੇਵੀਆਂ ਵਲੋਂ ਨਵ-ਨਿਯੁਕਤ ਅੰਗਰੇਜ਼ ਸਿੰਘ ਡੀ.ਐੱਸ.ਪੀ. ਮਲੋਟ ਅਤੇ ਰਜਿੰਦਰ ਕੁਮਾਰ ਐੱਸ.ਐੱਮ.ਓ. ਸਿਵਲ ਹਸਪਤਾਲ ਮਲੋਟ ਨੂੰ ਗੁਲਦਸਤਾ ਦੇ ਕੇ ਮੂੰਹ ਮਿੱਠਾ ਕਰਵਾ ਕੇ ਜੀ ਆਇਆਂ ਆਖਿਆ ਅਤੇ ਵਧਾਈ ਦਿੱਤੀ | ਸ. ਗਿੱਲ ਨੇ ਸ਼ਹਿਰ ਦੀਆਂ ਮੁਸ਼ਕਿਲਾਂ ਸੰਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਲੋੜਵੰਦ ਲੋਕਾਂ, ਬਜ਼ੁਰਗਾਂ, ਔਰਤਾਂ ਤੇ ਅਪਾਹਜ ਵਿਅਕਤੀਆਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਦੀ ਅਪੀਲ ਕੀਤੀ | ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਕੰਮਾਂ ਸੰਬੰਧੀ ਵੀ ਜਾਣੂ ਕਰਵਾਇਆ | ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹਰ ਤਰ੍ਹਾਂ ਦਾ ਜਾਇਜ਼ ਬਣਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਪ੍ਰਧਾਨ ਹਰਸ਼ਰਨ ਸਿੰਘ ਰਾਜਪਾਲ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਸਵਰਨ ਸਿੰਘ, ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ, ਜਸਵਿੰਦਰ ਸਿੰਘ ਵਾਲੀਆ, ਭਾਰਤ ਭੂਸ਼ਨ ਗਰਗ, ਦੇਸਰਾਜ ਸਿੰਘ, ਹਰਜੀਤ ਸਿੰਘ, ਸਰੂਪ ਸਿੰਘ ਅਤੇ ਹੋਰ ਸਮਾਜ ਸੇਵੀ ਮੌਜੂਦ ਸਨ |