05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ 'ਚ ਮਠਿਆਈ ਅਤੇ ਸਜਾਵਟੀ ਸਮਾਨ ਦੀਆਂ ਸਜੀਆਂ ਦੁਕਾਨਾਂ

Ad Position 21
No active advertisement
ਅਜੀਤ ਡੈਸਕ 20-10-2025

• ਦੀਵਾਲੀ ਦੀਆਂ ਦੋ ਤਰੀਕਾਂ ਦੇ ਭੰਬਲਭੂਸੇ ਕਾਰਨ ਸ਼ਹਿਰ 'ਚ ਰੌਣਕ ਘੱਟ ਰਹੀ • ਭੀੜੇ ਬਾਜ਼ਾਰਾਂ 'ਚ ਵੀ ਪਟਾਕਿਆਂ ਦੀਆਂ ਦੁਕਾਨਾਂ ਲਾਈਆਂ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਿਚ ਮਠਿਆਈਆਂ, ਸਜਾਵਟੀ ਸਮਾਨ, ਪਟਾਕਿਆਂ, ਫ਼ਲਾਂ ਸਮੇਤ ਹੋਰ ਦੁਕਾਨਾਂ ਸਜ ਗਈਆਂ | ਦੁਕਾਨਦਾਰਾਂ ਵਲੋਂ ਵੱਖ-ਵੱਖ ਤਰ੍ਹਾਂ ਦੀ ਮਠਿਆਈ ਬਣਾ ਕੇ ਦੁਕਾਨਾਂ 'ਤੇ ਸਜਾਈ ਗਈ ਹੈ ਪਰ ਦੀਵਾਲੀ ਦੇ ਤਿਉਹਾਰ ਦੀਆਂ ਦੋ ਤਰੀਕਾਂ ਕਾਰਨ ਲੋਕਾਂ ਵਿਚ ਭੰਬਲਭੂਸਾ ਬਣਿਆ ਹੋਇਆ ਹੈ | 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਹੈ ਅਤੇ ਇਸ ਦਿਨ ਵੀ ਦੀਵਾਲੀ ਮਨਾਈ ਜਾਵੇਗੀ | ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 21 ਅਕਤੂਬਰ ਮੱਸਿਆ ਵਾਲੇ ਦਿਨ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ | ਉਸ ਦਿਨ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਵੇਗੀ | ਇਸ ਤਰ੍ਹਾਂ ਹੀ ਪੰਡਿਤ ਜਗਦੀਸ਼ ਜੋਸ਼ੀ ਨੇ ਦੱਸਿਆ ਕਿ ਵੱਖ-ਵੱਖ ਮੰਦਰਾਂ ਵਿਚ ਵੀ ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ | ਜਿਸ ਤਰ੍ਹਾਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਬਾਜ਼ਾਰਾਂ ਵਿਚ ਭਾਰੀ ਰੌਣਕ ਹੁੰਦੀ ਹੈ, ਉਸ ਤਰ੍ਹਾਂ ਦੀ ਅੱਜ ਰੌਣਕ ਵੇਖਣ ਨੂੰ ਨਹੀਂ ਮਿਲੀ | ਅੱਜ ਦੁਪਹਿਰ ਸਮੇਂ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਦਿਨ ਵੇਲੇ ਇਸ ਵਾਰ ਘੱਟ ਭੀੜ ਹੈ ਅਤੇ ਹੋ ਸਕਦਾ ਹੈ ਕਿ ਸ਼ਾਮ ਤੱਕ ਬਾਜ਼ਾਰਾਂ ਵਿਚ ਰੌਣਕ ਹੋ ਜਾਵੇ ਪਰ ਲੋਕਾਂ ਵਿਚ ਦੋ ਤਰੀਕ ਨੂੰ ਲੈ ਕੇ ਜ਼ਰੂਰ ਦੁਬਿਧਾ ਹੈ | ਅੱਜ ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਵੀ ਬਾਜ਼ਾਰ 'ਤੇ ਇਸ ਦਾ ਅਸਰ ਵਿਖਾਈ ਦਿੱਤਾ ਅਤੇ ਸ਼ਹਿਰ ਵਿਚ ਘੱਟ ਰੌਣਕ ਰਹੀ | ਦੂਜੇ ਪਾਸੇ ਮਠਿਆਈ ਦੀ ਗੁਣਵੱਤਾ ਨੂੰ ਲੈ ਕੇ ਵੀ ਲੋਕ ਚੌਕਸ ਜ਼ਰੂਰ ਹੋਏ ਹਨ | ਮਿੱਟੀ ਦੇ ਦੀਵਿਆਂ ਦੀਆਂ ਫੜ੍ਹੀਆਂ ਅਤੇ ਸਟਾਲਾਂ ਵੀ ਜਗ੍ਹਾ ਜਗ੍ਹਾ ਲੱਗੀਆਂ ਹੋਈਆਂ ਹਨ | ਇਸ ਤੋਂ ਇਲਾਵਾ ਦੀਪਮਾਲਾ ਅਤੇ ਹੋਰ ਰੰਗ ਬਿਰੰਗੀਆਂ ਬਿਜਲਈ ਲੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ | ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਪਰ ਇਸ ਦੇ ਉਲਟ ਬਾਜ਼ਾਰ ਵਿਚ ਵੀ ਕਈ ਥਾਵਾਂ 'ਤੇ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ | ਜਿਸ ਸਬੰਧੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ | ਕਿਉਂਕਿ ਤੰਗ ਬਾਜ਼ਾਰਾਂ ਵਿਚ ਕੋਈ ਵੀ ਘਟਨਾ ਵਾਪਰ ਸਕਦੀ ਹੈ | ਦੂਜੇ ਪਾਸੇ ਜ਼ਿਲ੍ਹੇ ਤੇ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਵੀ ਦੀਵਾਲੀ ਦੇ ਤਿਉਹਾਰ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ਼ਤਿਹਾਰ ਨੂੰ ਆਪਸੀ ਮਿਲਵਰਤਨ ਤੇ ਸਾਂਝ ਨਾਲ ਅਮਨ ਸ਼ਾਂਤੀ ਨਾਲ ਮਨਾਇਆ ਜਾਵੇ | ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਲੋਕਾਂ ਨੂੰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਰੋਸ਼ਨੀਆਂ ਦੇ ਇਸ ਤਿਉਹਾਰ ਨੂੰ ਪੂਰੀ ਅਮਨ ਸ਼ਾਂਤੀ ਨਾਲ ਮਨਾਇਆ ਜਾਵੇ | ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵੀ ਇਲਾਕਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬੇਲਰ ਮਸ਼ੀਨਾਂ ਵਾਲਿਆਂ ਵਲੋਂ ਭਲਾਈਆਣਾ ਵਿਖੇ ਬਠਿੰਡਾ-ਮੁਕਤਸਰ ਰੋਡ 'ਤੇ ਆਵਾਜਾਈ ਠੱਪ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ
Ad Position 24
No active advertisement