ਦੋਦਾ, 19 ਅਕਤੂਬਰ (ਰਵੀਪਾਲ)-ਗ੍ਰਾਮ ਪੰਚਾਇਤ ਦੋਦਾ ਅਤੇ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਗੁਰਤੇਜ ਸਿੰਘ ਤੇ ਸਮੂਹ ਪੁਲਿਸ ਪਾਰਟੀ ਵਲੋਂ ਸੜਕ ਹਾਦਸੇ ਵਾਲੀ ਜਗ੍ਹਾ ਗੋਲਡਨ ਪੈਲੇਸ ਦੋਦਾ ਨੇੜੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਸਰਪੰਚ ਭਾਗ ਸਿੰਘ ਸੂਬੇਦਾਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਸਥਾਨ ਨੇੜੇ ਪਿਛਲੇ ਦੋ ਵਾਰ ਸੜਕ ਹਾਦਸੇ 'ਚ ਜਾਨੀ ਨੁਕਸਾਨ ਹੋਇਆ ਸੀ, ਜਿਸ ਕਰਕੇ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਦੌਰਾਨ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਹਨ | ਸਮੂਹ ਪੰਚਾਇਤ ਤੇ ਪੁਲਿਸ ਚੌਂਕੀ ਦੋਦਾ ਵਲੋਂ ਸੇਵਾਦਾਰਾਂ ਅਤੇ ਮੁਹਤਬਰਾਂ ਦਾ ਇਸ ਧਾਰਮਿਕ ਸਮਾਗਮ 'ਚ ਪਹੁੰਚਣ ਲਈ ਜੀ ਆਇਆਂ ਆਖਦੇ ਧੰਨਵਾਦ ਕੀਤਾ | ਸਮਾਗਮ ਦੌਰਾਨ ਚਾਹ ਪਾਣੀ ਅਤੇ ਬੁੂੰਦੀ ਦਾ ਪ੍ਰਸਾਦ ਸਾਰੇ ਵਹੀਕਲਾਂ ਨੂੰ ਨਿਮਰਤਾ ਨਾਲ ਰੋਕ ਕੇ ਅਤੁੱਟ ਛਕਾਇਆ ਗਿਆ | ਇਸ ਮੌਕੇ ਏ.ਐਸ.ਆਈ ਦਲਵੀਰ ਸਿੰਘ, ਅਮਰੀਕ ਸਿੰਘ ਵਕੀਲ ਬਰਾੜ, ਬੋਹੜ ਸਿੰਘ ਪੰਚ, ਰੇਸ਼ਮ ਸਿੰਘ ਖ਼ਾਲਸਾ ਮੈਂਬਰ, ਜਗਮੋਹਨ ਸਿੰਘ ਬਰਾੜ ਪੰਚ, ਬਲਵਿੰਦਰ ਸਿੰਘ ਸਾਬਕਾ ਐਮ.ਡੀ, ਸਰਦੂਲ ਸਿੰਘ ਮੈਂਬਰ, ਜੱਗਾ ਸਿੰਘ ਮੈਂਬਰ, ਸਿਕੰਦਰ ਸਿੰਘ ਬਰਾੜ, ਚੌਕੀ ਇੰਚਾਰਜ ਗੁਰਤੇਜ ਸਿੰਘ, ਸਾਬਕਾ ਪੰਚ ਜਰਨੈਲ ਸਿੰਘ ਖ਼ਾਲਸਾ, ਬੱਗੀ ਬਰਾੜ, ਗੁਰਦਾਸ ਰੋਮਾਣਾ ਸਾਬਕਾ ਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਹੈਪੀ ਮਸੌਣ, ਕਾਕਾ ਗਰੋਵਰ, ਅਮਨਪ੍ਰੀਤ ਸਿੰਘ ਖੋਸਾ, ਵਿਜੇਪਾਲ ਸਿੰਘ, ਜੱਗਾ ਸਿੰਘ ਤੋਂ ਇਲਾਵਾ ਪੁਲਿਸ ਚੌਕੀ ਦੋਦਾ ਦਾ ਸਟਾਫ਼, ਪਿੰਡ ਵਾਸੀ ਹਾਜ਼ਰ ਸਨ |