07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 20-10-2025
ਕੋਟਕਪੂਰਾ, 19 ਅਕਤੂਬਰ (ਮੇਘਰਾਜ)-ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਦੇ ਸੰਸਥਾਪਕ ਰਾਜਿੰਦਰ ਸਿੰਘ ਸਰਾਂ ਸਾਬਕਾ ਤਹਿਸੀਲਦਾਰ ਨੇ ਅੱਜ ਆਪਣੇ 64ਵਾਂ ਜਨਮ ਦਿਨ ਸਥਾਨਕ ਲਾਲਾ ਲਾਜਪਤ ਰਾਏ ਮਿਉਂਸਪਲ ਪਾਰਕ ਵਿਖੇ ਫ਼ਲਦਾਰ ਪੌਦੇ ਲਾ ਕੇ ਮਨਾਇਆ | ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਖੁਸ਼ੀ ਜਾਂ ਗਮੀ ਦੇ ਮੌਕੇ ਆਪਣੇ ਘਰਾਂ ਜਾਂ ਸਾਂਝੀਆਂ ਥਾਵਾਂ 'ਤੇ ਵਾਤਾਵਰਨ ਦੀ ਸ਼ੁੱਧਤਾ ਲਈ ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਜ਼ਰੂਰ ਲਾਉਣ | ਉਨ੍ਹਾਂ ਕਿਹਾ ਕਿ ਸ਼ੁੱਧ ਹਵਾ ਲਈ ਵਾਤਾਵਰਨ ਦਾ ਸ਼ੁੱਧ ਹੋਣਾ ਅਤਿ ਜ਼ਰੂਰੀ ਹੈ | ਪੰਜਾਬ 'ਚ ਦਰੱਖਤ ਦਿਨੋਂ ਦਿਨ ਘਟ ਰਹੇ ਹਨ | ਬੂਟੇ ਘੱਟ ਲਗਾਏ ਜਾ ਰਹੇ ਹਨ ਅਤੇ ਵੱਢੇ ਜ਼ਿਆਦਾ ਜਾ ਰਹੇ ਹਨ | ਸਾਨੂੰ ਹੋਰਨਾਂ ਲੋਕਾਂ ਨੂੰ ਵੀ ਆਪਣੇ ਘਰਾਂ, ਸਾਂਝੀਆਂ ਥਾਵਾਂ, ਖੇਤਾਂ 'ਚ ਬੂਟੇ ਲਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਉਪਰੰਤ ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਬੂਟੇ ਵੀ ਵੰਡੇ | ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ, ਪ੍ਰੋ. ਦਰਸ਼ਨ ਸਿੰਘ ਸੰਧੂ, ਚੇਅਰਮੈਨ ਦਲਜਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਮੈਨੇਜਰ, ਗੋਪਾਲ ਕਿ੍ਸ਼ਨ ਵੋਹਰਾ, ਮਨਤਾਰ ਸਿੰਘ ਮੱਕੜ, ਕੈਪਟਨ ਜਰਨੈਲ ਸਿੰਘ ਮਾਨ, ਲਕਸ਼ਮਣ ਵੋਹਰਾ, ਜਸਕਰਤਾਰ ਸਿੰਘ, ਨਛੱਤਰ ਸਿੰਘ, ਸੰਜੀਵ ਧੀਂਗੜਾ, ਟੀ.ਆਰ. ਅਰੋੜ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੇਰ ਚੰਦ ਅਰੋੜਾ ਨੂੰ ਸਿਆਸੀ, ਸਮਾਜ ਸੇਵੀ ਅਤੇ ਬੁੱਧੀਜੀਵੀਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਪੁਲਿਸ ਵਲੋਂ ਦੋ ਵਿਅਕਤੀ ਗਿ੍ਫ਼ਤਾਰ
Ad Position 24