08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਫ਼ਰਦੀਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਲੋਕ ਸੁਰੱਖਿਆ ਲਈ ਪਾਬੰਧ ਪੁਲਿਸ ਫ਼ੋਰਸ ਦੇ ਜਵਾਨਾਂ ਲਈ ਹਰ ਤਿਓਹਾਰ ਆਪਣੀ ਡਿਊਟੀ ਨੂੰ ਸਮਰਪਿਤ ਹੁੰਦਾ ਹੈ ਅਤੇ ਜਦੋਂ ਸਾਰੇ ਤਿਓਹਾਰ ਮਨਾ ਰਹੇ ਹੁੰਦੇ ਹਨ ਤਾਂ ਪੁਲਿਸ ਵਿਭਾਗ ਦੇ ਲੋਕ ਆਮ ਲੋਕਾਂ ਦੀ ਸੁਰੱਖਿਆ ਲਈ ਡਿਊਟੀ ਨਿਭਾਅ ਰਹੇ ਹੁੰਦੇ ਹਨ ਪਰ ਇਸ ਵਾਰ ਜ਼ਿਲ੍ਹੇ ਦੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿਚ ਪੁਲਿਸ ਵਿਭਾਗ ਵਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ | ਉਨ੍ਹਾਂ ਪੁਲਿਸ ਪਰਿਵਾਰ ਨਾਲ ਅੱਜ ਦਿਵਾਲੀ ਮਨਾਈ ਅਤੇ ਉਨ੍ਹਾਂ ਨਾਲ ਇਸ ਪਵਿੱਤਰ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ | ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਫ਼ਰੀਦਕੋਟ ਪੁਲਿਸ ਵਿਭਾਗ ਵਲੋਂ ਇਕ ਸਾਦਗੀ ਭਰਿਆ ਪਰ ਉਤਸ਼ਾਹ ਪੂਰਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਸ.ਐਸ.ਪੀ ਡਾ. ਪ੍ਰਗਿਆ ਜੈਨ ਵਲੋਂ ਪੁਲਿਸ ਵਿਭਾਗ ਦੇ ਜੀ.ਓ, ਐਸ.ਐਚ.ਓ, ਚੌਂਕੀ ਇੰਚਾਰਜ ਅਤੇ ਮੁਲਾਜ਼ਮਾਂ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਰਦੇ ਹੋਏ ਦੀਵਾਲੀ ਮਨਾਈ ਗਈ | ਉਨ੍ਹਾਂ ਸਭ ਨੂੰ ਖੁਸ਼ਹਾਲੀ, ਏਕਤਾ ਅਤੇ ਰੋਸ਼ਨੀ ਭਰੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਸਮਾਜ ਲਈ ਸੁਰੱਖਿਅਤ ਮਾਹੌਲ ਬਣਾਉਣ ਲਈ ਸਾਂਝੇ ਯਤਨਾਂ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਦੀਵਾਲੀ ਸਿਰਫ਼ ਰੌਸ਼ਨੀ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਏਕਤਾ ਅਤੇ ਖੁਸ਼ੀ ਦਾ ਪ੍ਰਤੀਕ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਤਿਉਹਾਰ ਹਰ ਇਕ ਦੇ ਜੀਵਨ ਵਿਚ ਖੁਸ਼ੀਆਂ ਅਤੇ ਤਰੱਕੀ ਲਿਆਵੇ ਅਤੇ ਅਸੀਂ ਸਭ ਮਿਲ ਕੇ ਸਮਾਜ ਵਿਚ ਅਮਨ ਅਤੇ ਸੁਰੱਖਿਆ ਕਾਇਮ ਰੱਖਣ ਲਈ ਯੋਗਦਾਨ ਪਾਈਏ | ਇਸ ਮੌਕੇ ਪੁਲਿਸ ਅਧਿਕਾਰੀਆਂ ਵਲੋਂ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਆਪਣੀ ਡਿਊਟੀ ਪ੍ਰਤੀ ਸਮਰਪਣ ਅਤੇ ਜਵਾਬਦੇਹੀ ਨੂੰ ਮਜ਼ਬੂਤੀ ਨਾਲ ਨਿਭਾਉਣ ਦਾ ਸੰਕਲਪ ਲਿਆ ਗਿਆ | ਇਸ ਮੌਕੇ ਮਨਵਿੰਦਰ ਬੀਰ ਸਿੰਘ ਐਸ. ਪੀ (ਸਥਾਨਕ), ਰਾਜੇਸ਼ ਕੁਮਾਰ ਡੀ. ਐਸ. ਪੀ (ਸਥਾਨਕ), ਰਮਨਦੀਪ ਸਿੰਘ ਡੀ. ਐਸ. ਪੀ (ਐਨ. ਡੀ. ਪੀ. ਐਸ), ਅਵਤਾਰ ਸਿੰਘ ਡੀ. ਐਸ. ਪੀ (ਇੰਨਵੈਸਟੀਗੇਸ਼ਨ), ਜਗਤਾਰ ਸਿੰਘ ਡੀ.ਐਸ.ਪੀ (ਸੀ ਐਡ ਡਬਲਿਊ), ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ), ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਅਤੇ ਇਕਬਾਲ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ, ਜਤਿੰਦਰ ਸਿੰਘ ਡੀ.ਐਸ.ਪੀ ਅਤੇ ਮਨੋਜ ਕੁਮਾਰ ਡੀ.ਐਸ.ਪੀ ਸਮੇਤ ਸਮੂਹ ਮੁੱਖ ਅਫ਼ਸਰ ਥਾਣਾ/ਚੌਕੀ ਇੰਚਾਰਜ ਸਮੇਤ ਯੂਨਿਟ ਇੰਚਾਰਜ ਅਤੇ ਬਰਾਂਚ ਇੰਚਾਰਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੋਕਰੀ ਕਲਾਂ ਦੇ ਸਰਪੰਚ 'ਤੇ ਹੋਏ ਪਰਚੇ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆਂ ਨੇ ਮਾਨ ਪਰਿਵਾਰ ਨਾਲ ਮੁੱਖ ਮੰਤਰੀ ਦੀ ਤਰਫ਼ੋਂ ਕੀਤਾ ਦੁੱਖ ਸਾਂਝਾ
Ad Position 24