14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਲੋਂ ਬਲਵਿੰਦਰ ਸਿੰਘ ਸੰਘਾ ਨੂੰ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)-ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਦੇ ਵਿਹੜੇ ਵਿਚ ਤੇ ਸਮੁੱਚੇ ਸਟਾਫ਼ ਵਲੋਂ ਸਿੱਖਿਆ ਵਿਭਾਗ 'ਚ 38 ਸਾਲ ਦੀ ਸ਼ਾਨਦਾਰ ਸੇਵਾ ਪੂਰੀ ਕਰਕੇ ਸੇਵਾ ਮੁਕਤ ਹੋਏ ਬਲਵਿੰਦਰ ਸਿੰਘ ਸੰਘਾ ਦੇ ਸਨਮਾਨ 'ਚ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਟਾਫ਼ ਮੈਂਬਰਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਸੰਘਾ ਇਕ ਐਸੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਗਰੀਬੀ ਤੋਂ ਉੱਠ ਕੇ ਆਪਣੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ 38 ਸਾਲ ਤੱਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤਾ | ਕਿਸੇ ਨੂੰ ਉੱਚਾ-ਨੀਵਾਂ ਬੋਲਣਾ ਜਾਂ ਤਿੱਖੇ ਸ਼ਬਦ ਉਚਾਰਨ ਕਰਨਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਨਹੀਂ ਸੀ | ਸਮਾਗਮ ਦੀ ਸ਼ੁਰੂਆਤ ਪੰਜਾਬੀ ਲੈਕਚਰਾਰ ਮੈਡਮ ਗੁਰਿੰਦਰ ਕੌਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਭਾਵਨਾ ਪੂਰਨ ਸ਼ਬਦਾਂ ਰਾਹੀਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਸੁਖਦੀਪ ਸਿੰਘ ਲੈਕਚਰਾਰ ਕਾਮਰਸ, ਰਮਨਦੀਪ ਕੌਰ ਪੰਜਾਬੀ ਮਿਸਟਰੈੱਸ, ਰੀਨਾ ਕੌਰ ਹਿੰਦੀ ਮਿਸਟਰੈੱਸ ਤੇ ਗੁਰਪ੍ਰੀਤ ਸਿੰਘ ਐਸ.ਐਸ. ਮਾਸਟਰ ਨੇ ਆਪਣੀਆਂ ਰਚਨਾਵਾਂ ਤੇ ਵਿਚਾਰਾਂ ਰਾਹੀਂ ਸਮਾਰੋਹ ਨੂੰ ਚਾਰ ਚੰਨ ਲਗਾਏ | ਸਮੁੱਚੇ ਸਟਾਫ਼ ਵਲੋਂ ਬਲਵਿੰਦਰ ਸਿੰਘ ਸੰਘਾ ਨੂੰ ਤੋਹਫ਼ੇ, ਗਿਫ਼ਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਆਪਣਾ ਪਿਆਰ ਤੇ ਨੇੜਤਾ ਪ੍ਰਗਟ ਕੀਤੀ ਗਈ | ਪ੍ਰਸ਼ੰਸਾ ਪੱਤਰ ਅੰਗਰੇਜ਼ੀ ਲੈਕਚਰਾਰ ਜਸਵਿੰਦਰ ਕੌਰ ਵਲੋਂ ਬਹੁਤ ਹੀ ਸੁੰਦਰ ਢੰਗ ਨਾਲ ਪੜਿ੍ਹਆ ਗਿਆ | ਸਟੇਜ ਦੀ ਸ਼ਾਨਦਾਰ ਕਾਰਵਾਈ ਅਮਰਜੀਤ ਸਿੰਘ ਘੋਲੀਆ ਐਸ.ਐਲ.ਏ. ਤੇ ਲੈਕਚਰਾਰ ਕੁਲਦੀਪ ਸਿੰਘ ਨੇ ਬਾਖ਼ੂਬੀ ਨਿਭਾਈ | ਸਮਾਗਮ ਦੇ ਅੰਤ 'ਚ ਸਕੂਲ ਮੁਖੀ ਮੈਡਮ ਸਤਿੰਦਰ ਕੌਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸੰਘਾ ਜੀ ਨਾਲ ਬਿਤਾਏ ਕੀਮਤੀ ਪਲਾਂ ਨੂੰ ਯਾਦ ਕਰਦੇ ਹੋਏ ਭਾਵਨਾਤਮਕ ਸ਼ਬਦਾਂ ਰਾਹੀਂ ਉਨ੍ਹਾਂ ਨਾਲ ਆਪਣੀ ਨੇੜਤਾ ਜਤਾਈ | ਸਮਾਗਮ 'ਚ ਸਰਦਾਰ ਬਲਵਿੰਦਰ ਸਿੰਘ ਸੰਘਾ ਦੇ ਰਿਸ਼ਤੇਦਾਰਾਂ ਸਮੇਤ ਪਿ੍ੰਸੀਪਲ ਜਗਰੂਪ ਸਿੰਘ ਬਰਾੜ, ਇੰਚਾਰਜ ਪਿ੍ੰਸੀਪਲ ਮਨਮੋਹਨ ਸਿੰਘ ਗਰੇਵਾਲ, ਦਿਲਬਾਗ ਸਿੰਘ ਕਾਲੇਕੇ ਤੇ ਜਸਵੰਤ ਸਿੰਘ ਬਾਘਾ ਪੁਰਾਣਾ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ | ਅਖੀਰ 'ਚ ਬਲਵਿੰਦਰ ਸਿੰਘ ਸੰਘਾ ਨੇ ਸਾਰੇ ਸਟਾਫ਼ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ ਦਾ ਸਮਾਪਨ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਵਰਤੇ ਗਏ ਅਤੁੱਟ ਲੰਗਰ ਨਾਲ ਕੀਤਾ ਗਿਆ | ਸਾਰੇ ਹਾਜ਼ਰ ਸੱਜਣਾਂ ਨੇ ਸਮਾਗਮ ਦੇ ਸ਼ਾਨਦਾਰ ਪ੍ਰਬੰਧ ਲਈ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਤੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਪੋ ਸੰਪ੍ਰਦਾਇ ਵਲੋਂ ਨਗਰ ਕੀਰਤਨ 5 ਨੂੰ
Ad Position 24