ਫ਼ਰੀਦਕੋਟ, 4 ਨਵੰਬਰ (ਸਰਬਜੀਤ ਸਿੰਘ)-ਪਿੰਡ ਚੰਦਬਾਜਾ ਵਿਖੇ ਇਕ ਕਾਰ ਚਾਲਕ ਵਲੋਂ ਨੌਜਵਾਨ ਨਾਲ ਫ਼ੇਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਵਲੋਂ ਚਚੇਰੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਦਰਸ਼ਨ ਸਿੰਘ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਫ਼ਰੈਂਡਜ਼ ਕੋਲਡ ਸਟੋਰ, ਪਿੰਡ ਟਹਿਣਾ ਵਿਖੇ ਨੌਕਰੀ ਕਰਦਾ ਹੈ ਤੇ ਉਸ ਦਾ ਚਾਚੇ ਦਾ ਮੁੰਡਾ ਮਨਪ੍ਰੀਤ ਸਿੰਘ ਫ਼ਰੀਦਕੋਟ ਤੋਂ ਆਪਣੇ ਕੰਮਕਾਰ ਤੋਂ ਬਾਅਦ ਉਸ ਪਾਸ ਕੋਲਡ ਸਟੋਰ ਆਇਆ ਸੀ ਅਤੇ ਉਹ ਦੋਵੇਂ ਆਪਣੇ ਪਿੰਡ ਗਿੱਲ ਨੂੰ ਟਹਿਣਾ ਵਿਚ ਦੀ ਹੰੁਦੇ ਹੋਏ ਚੱਲ ਪਏ | ਉਹ ਜਦ ਪਿੰਡ ਡੰਦਬਾਜਾ ਡੇਰੇ ਪਾਸ ਪਹੰੁਚੇ ਤਾਂ ਇਕ ਸਵਿਫ਼ਟ ਕਾਰ ਚਾਲਕ ਵਲੋਂ ਕਥਿਤ ਲਾਪਰਵਾਹੀ ਤੇ ਅਣਗਹਿਲੀ ਨਾਲ ਗੱਡੀ ਚਲਾਉਂਦੇ ਹੋਏ ਉਸ ਦੇ ਚਚਰੇ ਭਰਾ ਮਨਪ੍ਰੀਤ ਸਿੰਘ ਨੂੰ ਫ਼ੇਟ ਮਾਰੀ ਅਤੇ ਉਹ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗੀ ਤੇ ਮੌਕੇ 'ਤੇ ਹੀ ਉਸ ਦੀ ਮੌਤ ਗਿਆ | ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਸੰਦੀਪ ਕੁਮਾਰ ਪੁੱਤਰ ਮੋਹਨ ਨਾਲ ਪਿੰਡ ਚੋਟੀਆਂ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਹੋਈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |