ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਨਿਰਦੇਸ਼ ਤਹਿਤ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਵਲੋਂ ਬਲਾਕ ਪ੍ਰਧਾਨ ਗੁਰਤੇਜ ਸਿੰਘ ਬੱਬੀ, ਮੈਂਬਰ ਬੂਟਾ ਸਿੰਘ ਢਿੱਲੋਂ, ਬਿੰਦਰ ਸਿੰਘ ਢਿੱਲੋਂ, ਪ੍ਰਗਟ ਸਿੰਘ ਜਟਾਣਾ, ਹਰਮਨਜੋਤ ਸਿੰਘ ਮੈਂਬਰ, ਹੈਪੀ ਸਿੰਘ ਮੈਂਬਰ, ਜਗਸੀਰ ਸਿੰਘ ਸੀਰਾ, ਪੂਰਨ ਸਿੰਘ ਜਟਾਣਾ, ਪਰਮਜੀਤ ਜਟਾਣਾ ਮੈਂਬਰ, ਨਛੱਤਰ ਸਿੰਘ ਨੰਬਰਦਾਰ ਆਦਿ ਦੀ ਹਾਜ਼ਰੀ 'ਚ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸੜਕਾਂ ਮੁਕਤਸਰ ਰੋਡ ਤੋਂ ਲੈ ਕੇ ਪਿੰਡ ਵਾਂਦਰ ਜਟਾਣਾ, ਢੀਮਾਂਵਾਲੀ, ਮਚਾਕੀ ਮੱਲ ਸਿੰਘ, ਕੋਟਕਪੂਰਾ ਤੋਂ ਕਾਸਮਭੱਟੀ, ਵਾੜਾਦਰਾਕਾ ਤੋਂ ਕੋਠੇ ਵਜ਼ੀਰ ਸਿੰਘ, ਕੋਟਕਪੂਰਾ ਤੋਂ ਹਰੀਨੌ ਫਾਟਕ ਤੱਕ ਤੇ ਪਿੰਡ ਸਿਰਸੜੀ ਦੀਆਂ ਫਿਰਨੀਆਂ ਪੱਕੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦੱਸਿਆ ਕਿ ਉਕਤ ਸੜਕਾਂ ਦੀ ਹਾਲਤ ਕਾਫੀ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਹੋਣ ਕਰਕੇ ਇੱਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ, ਰਾਹਗੀਰਾਂ ਤੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਲੋਕਾਂ ਦੀ ਮੰਗ ਸੀ ਕਿ ਇਨ੍ਹਾਂ ਸੜਕਾਂ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ | ਇਸ ਮੌਕੇ ਸੁਪਰਡੈਂਟ ਜਗਸੀਰ ਸਿੰਘ, ਮਨਜੀਤ ਸ਼ਰਮਾ ਜ਼ਿਲ੍ਹਾ ਸਕੱਤਰ ਸ਼ੋਸ਼ਲ ਮੀਡੀਆ, ਜਸਵਿੰਦਰ ਸਿੰਘ ਕਲੋਤਾ, ਵੀਰਇੰਦਰ ਜੀਤ ਸਿੰਘ ਪੁਰੀ, ਸਰਪੰਚ ਬਲਜੀਤ ਸਿੰਘ ਅਨੋਖਪੁਰਾ ਸਿਰਸੜੀ ਆਦਿ ਹਾਜ਼ਰ ਸਨ |