14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਧਰਨਾ 20ਵੇਂ ਦਿਨ 'ਚ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਰੋਸ ਧਰਨਾ 20ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਨਿਸ਼ਾਨ ਸਿੰਘ ਕੱਖਾਂਵਾਲੀ, ਸੱਤਪਾਲ ਸਿੰਘ ਜੈਤੋ ਤੇ ਗੁਰਭਗਤ ਸਿੰਘ ਭਲਾਈਆਣਾ ਨੇ ਆਖਿਆ ਕਿ ਸਰਕਾਰ ਸਾਡਾ ਸਬਰ ਪਰਖ ਰਹੀ ਹੈ | ਪਰ ਸਰਕਾਰ ਨੂੰ ਵਕਤ ਦੀ ਕੰਧ 'ਤੇ ਉਗਰਾਹਾਂ ਜਥੇਬੰਦੀ ਦੇ ਅਮਲ ਤੋਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਖਰ ਮੁਆਵਜ਼ੇ ਦੀਆਂ ਹੱਕੀ ਤੇ ਜ਼ਾਇਜ਼ ਮੰਗਾਂ ਦੀ ਜਿੱਤ ਹੋਣੀ ਹੈ ਤੇ ਸਰਕਾਰ ਨੂੰ ਕਿਸਾਨੀ ਸੰਘਰਸ਼ ਮੂਹਰੇ ਝੁਕਣਾ ਪੈਣਾ ਹੈ | ਰੋਸ ਧਰਨੇ 'ਚ ਬਲਵਿੰਦਰ ਸਿੰਘ ਮੱਤਾ, ਗੁਰਮੀਤ ਸਿੰਘ ਬਿੱਟੂ ਮੱਲਣ, ਬੁਧ ਸਿੰਘ ਰੋੜੀਕਪੂਰਾ, ਨਿਰਮਲ ਸਿੰਘ ਜਿਉਣ ਵਾਲਾ, ਮਨੋਹਰ ਸਿੰਘ ਸਿੱਖਵਾਲਾ, ਅਜਾਇਬ ਸਿੰਘ ਮੱਲਣ ਤੇ ਬੋਹੜ ਸਿੰਘ ਮਲੋਟ ਆਦਿ ਕਿਸਾਨ ਆਗੂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮੇਲਾ ਬਾਬਾ ਮਾਨਦਾਸ ਜੀ ਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ 'ਚ ਕਬੱਡੀ ਕੱਪ 10 ਨੂੰ ਅਗਲੀ ਖ਼ਬਰ ਐਸ.ਡੀ. ਸਕੂਲ ਨੇ ਮੇਗਾ ਓਲੰਪੀਆ ਕੰਬੈਟ 'ਚ ਖਿਤਾਬ ਹਾਸਿਲ ਕੀਤਾ
Ad Position 24