ਕੋਟਕਪੂਰਾ, 20 ਦਸੰਬਰ (ਮੋਹਰ ਸਿੰਘ ਗਿੱਲ)-ਸਾਲ 2026 ਨੂੰ ਜੀ ਆਇਆਂ ਕਹਿਣ ਲਈ ਅਰਵਿੰਦ ਨਗਰ ਰੈਜੀਡੈਂਸੀਅਲ ਵੈਲਫੇਅਰ ਸੁਸਾਇਟੀ ਕੋਟਕਪੂਰਾ ਵਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦਾ ਫ਼ੰਕਸ਼ਨ ਇਸ ਵਾਰ ਵੀ ਕੀਤਾ ਜਾ ਰਿਹਾ ਹੈ | ਪ੍ਰਧਾਨ ਨੰਦ ਕਿਸ਼ੋਰ ਗਰਗ ਅਤੇ ਸਕੱਤਰ ਤਰਸੇਮ ਲਾਲ ਮੌਂਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮਾਗਮ 31 ਦਸੰਬਰ 2025 ਨੂੰ ਮਨਾਇਆ ਜਾਵੇਗਾ, ਜੋ ਕਿ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਕਾਲੋਨੀ ਵਿਚ ਰਹਿਣ ਵਾਲੇ ਨਵੇਂ ਪਰਿਵਾਰਾਂ ਨੂੰ ਆਪਣੇ ਨਾਲ ਜੋੜਨ ਦਾ ਇਕ ਸੁਨਹਿਰੀ ਮੌਕਾ ਵੀ ਹੋਵੇਗਾ | ਇਸ ਮੌਕੇ ਸਵੇਰੇ 'ਸ੍ਰੀ ਸੁਖਮਨੀ ਸਾਹਿਬ' ਦੇ ਪਾਠ ਦਾ ਭੋਗ ਪਾਇਆ ਜਾਵੇਗਾ | ਸ਼ਾਮ ਦੇ ਸਮੇਂ ਰੰਗਾਰੰਗ ਪ੍ਰੋਗਰਾਮ, ਬੱਚਿਆਂ ਦੀਆਂ ਖ਼ਾਸ ਪੇਸ਼ਕਾਰੀਆਂ, ਵੱਖ-ਵੱਖ ਗੇਮਾਂ ਆਦਿ ਕਰਵਾਈਆਂ ਜਾਣਗੀਆਂ | ਇਸ ਸਬੰਧੀ ਹੋਈ ਮੀਟਿੰਗ 'ਚ ਹਰਪਾਲ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ, ਪ੍ਰਕਾਸ਼ ਸਿੰਘ ਕਲਸੀ, ਰਾਜ ਕੁਮਾਰ ਜੋਸ਼ੀ, ਮਨਦੀਪ ਸਿੰਘ ਪੁਰਬਾ, ਡਾਕਟਰ ਹਰੀ ਓਮ, ਡਾਕਟਰ ਹਰਜੀਤ ਸਿੰਘ, ਰਜਨੀਸ਼ ਗੋਇਲ, ਕੈਪਟਨ ਬੀ.ਐਸ. ਬਰਾੜ, ਸਰਬਜੀਤ ਸਿੰਘ ਬਰਾੜ, ਕੁਲਜੀਤ ਸਹਿਗਲ, ਗੁਰਲਾਲ ਸਿੰਘ ਮੱਤਾ, ਮਨਜਿੰਦਰ ਸਿੰਘ ਪੱਪੂ, ਅਤੇ ਸੁਮਿਤ ਸ਼ਰਮਾ ਆਦਿ ਹਾਜ਼ਰ ਸਨ |