13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

-ਮਾਮਲਾ ਯੋਗ ਖਿਡਾਰੀਆਂ ਨੂੰ ਕੌਮੀ ਖੇਡਾਂ ਤੋਂ ਵਾਂਝੇ ਕਰਨ ਦਾ-<br> ਰਗਬੀ ਖੇਡ ਦੀਆਂ ਬੇਨਿਯਮੀਆਂ ਦੀ ਉਚ ਪੱਧਰੀ ਜਾਂਚ ਹੋਵੇ-ਕੋਚ

Ad Position 21
No active advertisement
ਅਜੀਤ ਡੈਸਕ 21-12-2025

ਕੋਟਕਪੂਰਾ, 20 ਦਸੰਬਰ (ਮੋਹਰ ਸਿੰਘ ਗਿੱਲ)-69ਵੀਂਆਂ 'ਖੇਡਾਂ ਵਤਨ ਪੰਜਾਬ ਦੀਆਂ' ਰਗਬੀ ਸਟੇਟ ਟੂਰਨਾਮੈਂਟ ਦੌਰਾਨ ਹੋਏ ਪੱਖਪਾਤ ਅਤੇ ਧੱਕੇਸ਼ਾਹੀ ਦੇ ਪੁਖ਼ਤਾ ਸਬੂਤ ਪੱਤਰਕਾਰਾਂ ਨੂੰ ਸੌਂਪਦਿਆਂ ਕੋਚ ਦਵਿੰਦਰ ਸਿੰਘ ਜੌਂਟੀ, ਜਸਵਿੰਦਰ ਸਿੰਘ ਹਰੀਨੌ ਅਤੇ ਅਮੋਲਕ ਸਿੰਘ ਬਰਾੜ ਨੇ ਕਿਹਾ ਕਿ ਪੱਖਪਾਤ ਅਤੇ ਧੱਕੇਸ਼ਾਹੀ ਦੇ ਬਾਵਜੂਦ ਪਹਿਲੇ, ਦੂਜੇ, ਤੀਜੇ ਮੈਚਾਂ ਸਮੇਤ ਕੁਆਰਟਰ ਫ਼ਾਈਨਲ, ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲਿਆਂ ਵਿਚ ਵਿਰੋਧੀਆਂ ਨੂੰ ਜ਼ੀਰੋ 'ਤੇ ਰੱਖ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਫ਼ਰੀਦਕੋਟ ਦੇ ਖਿਡਾਰੀਆਂ ਦੀ ਨੈਸ਼ਨਲ ਲਈ ਚੋਣ ਨਾ ਕਰਨ ਨਾਲ ਖਿਡਾਰੀਆਂ ਦੇ ਹੌਂਸਲੇ ਪਸਤ ਹੋਣੇ ਸੁਭਾਵਿਕ ਹਨ ਪਰ ਜੇਕਰ ਸਰਕਾਰ ਵਲੋਂ ਇਸ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂ ਜਿੱਥੇ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ, ਓਥੇ ਸਿਲੈਕਸ਼ਨ ਕਮੇਟੀ ਦੀ ਮਨਸ਼ਾ, ਮਕਸਦ ਅਤੇ ਸੋਚ ਸਬੰਧੀ ਵੀ ਸਥਿਤੀ ਸਪੱਸ਼ਟ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਉਪਰੋਕਤ 6 ਮੁਕਾਬਲਿਆਂ ਵਿਚ ਫ਼ਰੀਦਕੋਟ ਨੇ ਫ਼ਾਜ਼ਿਲਕਾ ਨੂੰ 5-0, ਲੁਧਿਆਣਾ 4-0, ਕਪੂਰਥਲਾ ਨੂੰ 3-0, ਪਟਿਆਲਾ ਨੂੰ 4-0, ਅੰਮਿ੍ਤਸਰ ਨੂੰ 3-0 ਅਤੇ ਮੋਗਾ ਨੂੰ 8-0 'ਤੇ ਆਊਟ ਕਰਕੇ ਜਿੱਤ ਪ੍ਰਾਪਤ ਕੀਤੀ, ਪਰ ਫਿਰ ਵੀ ਉਪਰੋਕਤ ਹੋਣਹਾਰ ਖਿਡਾਰੀਆਂ ਨਾਲ ਪੱਖਪਾਤ ਕਰਕੇ ਵਿਤਕਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਦੀ ਨੈਸ਼ਨਲ ਲਈ ਚੋਣ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ | ਉਨ੍ਹਾਂ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਏ ਖਿਡਾਰੀਆਂ ਨੂੰ ਵੀ ਪੱਤਰਕਾਰਾਂ ਦੇ ਰੂਬਰੂ ਕੀਤਾ | ਇਕ ਸਵਾਲ ਦੇ ਜਵਾਬ ਵਿਚ ਉਪਰੋਕਤ ਕੋਚਿਜ਼ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿਚ 2-4 ਨੂੰ ਛੱਡ ਕੇ ਜ਼ਿਆਦਾਤਰ ਆਬਜ਼ਰਵਰ, ਰੈਫ਼ਰੀ, ਚੋਣਕਰਤਾ, ਕੋਆਰਡੀਨੇਟਰ ਆਦਿ ਅਜਿਹੇ ਲਗਾਏ ਗਏ ਸਨ, ਜਿਨ੍ਹਾਂ ਨੂੰ ਗੇਂਦ ਤੱਕ ਬਾਰੇ ਕੋਈ ਜਾਣਕਾਰੀ ਨਹੀਂ ਸੀ | ਉਨ੍ਹਾਂ ਵਲੋਂ ਰੈਫ਼ਰੀ ਕੀਤੀ ਗਈ, ਜਿਸ ਕਰਕੇ ਮੈਚਾਂ ਦੇ ਨਤੀਜੇ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਨਿਕਲੇ, ਨਿਯਮਾਂ ਦੇ ਖ਼ਿਲਾਫ਼ ਜਾ ਕੇ ਖਿਡਾਰੀਆਂ ਨੂੰ ਹਰਾਇਆ ਗਿਆ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਏਜੰਸੀਆਂ ਰਾਹੀਂ ਖੇਡ ਵਿਭਾਗ ਵਿਚ ਜੋ ਕੋਚ ਠੇਕੇ 'ਤੇ ਰੱਖੇ ਜਾਂਦੇ ਹਨ, ਕਥਿਤ ਗੈਰ ਤਜਰਬੇਕਾਰ ਹੋਣ ਕਰਕੇ ਉਹ ਖੇਡ ਵਿਭਾਗ ਅਤੇ ਸਰਕਾਰੀ ਖ਼ਜ਼ਾਨੇ ਦਾ ਬਹੁਤ ਨੁਕਸਾਨ ਕਰ ਰਹੇ ਹਨ | 'ਆਪ' ਆਗੂ ਮਨਦੀਪ ਸਿੰਘ ਮਿੰਟੂ ਗਿੱਲ ਨੇ ਆਖਿਆ ਕਿ ਸਰਕਾਰ ਵਲੋਂ ਕਿਸੇ ਖਿਡਾਰੀ ਨਾਲ ਕੋਈ ਧੱਕੇਸ਼ਾਹੀ ਜਾਂ ਵਿਤਕਰੇਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ | ਸੰਪਰਕ ਕਰਨ 'ਤੇ ਕੇਵਲ ਕੌਰ ਅਸਿਸਟੈਂਟ ਐਜੂਕੇਸ਼ਨ ਅਫ਼ਸਰ (ਏ.ਈ.ਓ.) ਫ਼ਰੀਦਕੋਟ ਨੇ ਆਖਿਆ ਕਿ ਸਿਲੈਕਸ਼ਨ ਕਮੇਟੀ ਸਰਕਾਰ ਵਲੋਂ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਉਸ ਵਿਚ ਉਨ੍ਹਾਂ ਦੀ ਕੋਈ ਦਖ਼ਲਅੰਦਾਜੀ ਨਹੀਂ ਹੁੰਦੀ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ ਅੰਦਰ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਅਗਲੀ ਖ਼ਬਰ ਮਾਪੇ ਅਧਿਆਪਕ ਮੈਗਾ ਮਿਲਣੀ ਦਾ ਆਯੋਜਨ
Ad Position 24