ਰੁਪਾਣਾ, 20 ਦਸੰਬਰ (ਜਗਜੀਤ ਸਿੰਘ)-ਹਲਕਾ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਮਲੋਟ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ 'ਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਅਫ਼ਸਰਾਂ 'ਤੇ ਦਬਾਅ ਪਾਉਣ ਦੇ ਗੰਭੀਰ ਦੋਸ਼ ਲਾਏ ਗਏ ਸਨ, ਇਸ ਦੇ ਬਾਵਜੂਦ ਸਰਕਲ ਰੁਪਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਜਿੱਤ ਵਿਚ ਸਰਕਲ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਅਤੇ ਕੁਲਬੀਰ ਸਿੰਘ ਕੋਟਭਾਈ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਉਨ੍ਹਾਂ ਵਲੋਂ ਲਗਾਤਾਰ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ | ਜ਼ਿਲ੍ਹਾ ਪ੍ਰੀਸ਼ਦ (ਜ਼ੋਨ ਰੁਪਾਣਾ) ਤੋਂ ਮਨਜੀਤ ਰਾਮ 840 ਵੋਟਾਂ ਨਾਲ ਜੇਤੂ ਰਹੇ | ਰੁਪਾਣਾ ਸਰਕਲ ਵਿਚ ਪੈਂਦੇ 6 ਬਲਾਕ ਸੰਮਤੀ ਜ਼ੋਨਾਂ ਵਿਚੋਂ 4 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ | ਧਿਗਾਣਾ ਬਲਾਕ ਸੰਮਤੀ ਜ਼ੋਨ ਤੋਂ ਸੁਖਜੀਤ ਕੌਰ 483 ਵੋਟਾਂ, ਫੂਲੇਵਾਲਾ ਬਲਾਕ ਸੰਮਤੀ ਜ਼ੋਨ ਤੋਂ ਬਲਕਰਨ ਸਿੰਘ ਬਰਾੜ 571 ਵੋਟਾਂ, ਭੰਗਚੜੀ ਬਲਾਕ ਸੰਮਤੀ ਜ਼ੋਨ ਤੋਂ ਰਜਿੰਦਰ ਕੌਰ 114 ਵੋਟਾਂ, ਚੱਕ ਚਿੱਬੜਾਂਵਾਲੀ ਬਲਾਕ ਸੰਮਤੀ ਜ਼ੋਨ ਤੋਂ ਖ਼ੁਸ਼ਵਿੰਦਰ ਸਿੰਘ 90 ਵੋਟਾਂ ਨਾਲ ਜੇਤੂ | ਜਦਕਿ ਮਹਾਂਬੱਧਰ ਬਲਾਕ ਸੰਮਤੀ ਜ਼ੋਨ ਤੋਂ ਹਰਪਾਲ ਸਿੰਘ ਮਹਿਜ਼ 40 ਵੋਟਾਂਅਤੇ ਰੁਪਾਣਾ ਬਲਾਕ ਸੰਮਤੀ ਜ਼ੋਨ ਤੋਂ ਬਲਵੀਰ ਸਿੰਘ ਸਿਰਫ਼ 25 ਵੋਟਾਂ ਨਾਲ ਹਾਰ ਗਏ | ਇਸ ਮੌਕੇ ਬਸੰਤ ਸਿੰਘ ਕੰਗ, ਸਾਬਕਾ ਸਰਪੰਚ ਮਨਜੀਤ ਰਾਮ, ਸਾਬਕਾ ਸਰਪੰਚ ਹਰਨੇਕ ਸਿੰਘ ਹੁੰਦਲ, ਤਰਲੋਕ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਫੂਲੇਵਾਲਾ ਆਦਿ ਪਾਰਟੀ ਵਰਕਰ ਹਾਜ਼ਰ ਸਨ |