ਫ਼ਰੀਦਕੋਟ, 25 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ. ਗਿਆਨੀ ਜ਼ੈਲ ਸਿੰਘ ਦੀ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਸੰਧਵਾਂ ਵਿਖੇ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦੀ ਰਹਿਣੁਮਾਈ ਹੇਠ ਮਨਾਈ ਗਈ | ਉਨ੍ਹਾਂ ਦੀ ਤਸਵੀਰ 'ਤੇ ਫੁੱਲਾਂ ਦੀ ਮਾਲਾਵਾਂ ਅਰਪਿਤ ਕੀਤੀਆਂ ਗਈਆਂ | ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਕਿ ਸਵ. ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਆਪਣੀ ਲਿਆਕਤ ਤੇ ਸੂਝਬੂਝ ਨਾਲ ਸਾਧਾਰਨ ਪਿੰਡ ਸੰਧਵਾਂ ਤੋਂ ਰਾਸ਼ਟਰਪਤੀ ਅਹੁਦਾ ਤੱਕ ਪਹੁੰਚਣ ਦਾ ਮਾਣ ਹਾਸਿਲ ਕੀਤਾ | ਫ਼ਰੀਦਕੋਟ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬਜਦਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸਵ. ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਧੀਆ ਰਾਸ਼ਟਰਪਤੀ ਵਜੋਂ ਸਤਿਕਾਰੇ ਜਾਂਦੇ ਹਨ, ਉੱਥੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਉਨ੍ਹਾਂ ਦੇ ਪਿਤਾ ਸਵ. ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਦੇ ਸਿਆਸੀ ਗੁਰੂ ਸਨ | ਇਸ ਮੌਕੇ ਬਲਜੀਤ ਸਿੰਘ ਗੋਰਾ ਸੀਨੀਅਰ ਕਾਂਗਰਸ ਆਗੂ, ਰਣਜੀਤ ਸਿੰਘ ਬਰਾੜ ਭੋਲੂਵਾਲਾ ਸਾਬਕਾ ਐਮ.ਡੀ. ਲੇਬਰਫ਼ੈੱਡ, ਗੁਰਦੇਵ ਸਿੰਘ ਚਰਨ ਸਾਬਕਾ ਚੇਅਰਮੈਨ ਪੰਜਾਬ ਭਾਲਾਈ ਬੋਰਡ, ਹਰਦੀਪ ਸਿੰਘ ਹਨੀ, ਅਮਰਜੀਤ ਸਿੰਘ ਬਰਾੜ, ਰਾਜਿੰਦਰ ਸਿੰਘ, ਕਰਮ ਸਿੰਘ ਸੰਧਵਾਂ, ਡਾ. ਸ਼ਿੰਦਰਪਾਲ ਸਿੰਘ, ਡਾ. ਪੂਰਨ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਗਿੱਲ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |