03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

Ad Position 21
No active advertisement
ਅਜੀਤ ਡੈਸਕ 27-12-2025
ਫ਼ਰੀਦਕੋਟ, 26 ਦਸੰਬਰ (ਸਤੀਸ਼ ਬਾਗ਼ੀ)-ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਸਥਾਨਕ ਸਾਦਿਕ ਚੌਂਕ ਵਿਖੇ ਐਸੋਸੀਏਸ਼ਨ ਦੇ ਚੇਅਰਮੈਨ ਐਡਵੋਕੇਟ ਰਮੇਸ਼ ਚੰਦਰ ਜੈਨ, ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਜਨਰਲ ਸਕੱਤਰ ਦਰਸ਼ਨ ਲਾਲ ਚੁੱਘ ਤੇ ਵਿੱਤ ਸਕੱਤਰ ਪ੍ਰੋਫੈਸਰ ਐਨ.ਕੇ. ਗੁਪਤਾ ਦੀ ਰਹਿਨੁਮਾਈ ਹੇਠ ਧੁੰਦ ਕਾਰਨ ਐਕਸੀਡੈਂਟਾਂ ਤੋਂ ਬਚਾਅ ਲਈ ਵਾਹਨਾਂ 'ਤੇ ਰਿਫਲੈਕਟਰ ਵਕੀਲ ਸਿੰਘ ਬਰਾੜ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਟੀਮ ਸਮੇਤ ਜਿਸ 'ਚ ਲਖਵੀਰ ਸਿੰਘ ਏ.ਐਸ.ਆਈ, ਸਰਬਜੀਤ ਸਿੰਘ ਏ.ਐਸ.ਆਈ, ਸੁਖਮੰਦਰ ਸਿੰਘ ਏ.ਐਸ.ਆਈ, ਜਗਸੀਰ ਸਿੰਘ ਹੌਲਦਾਰ ਤੇ ਹੈੱਡ ਕਾਂਸਟੇਬਲ ਅਣੂ ਬਾਲਾ ਦੀ ਨਿਗਰਾਨੀ ਹੇਠ ਲਗਾਏ ਗਏ | ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਟੀਚਾ 1000 ਗੱਡੀਆਂ 'ਤੇ ਰਿਫਲੈਕਟਰ ਲਾਉਣ ਦਾ ਹੈ ਤਾਂ ਜੋ ਧੁੰਦ ਦੇ ਕਾਰਨ ਜੋ ਐਕਸੀਡੈਂਟ ਹੁੰਦੇ ਹਨ, ਦਾ ਬਚਾਅ ਹੋ ਸਕੇ | ਪਹਿਲੇ ਪੜ੍ਹਾਅ 'ਚ 235 ਰਿਫਲੈਕਟਰ ਲਗਾਏ ਗਏ ਹਨ ਤੇ ਦੂਸਰੇ ਪੜ੍ਹਾਅ 'ਚ ਹੋਰ ਰਿਫਲੈਕਟਰ ਲਗਾਏ ਜਾਣਗੇ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਵਕੀਲ ਸਿੰਘ ਨੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਲੋਂ ਇਹ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਧੁੰਦ ਦੇ ਦਿਨਾਂ 'ਚ ਇਨ੍ਹਾਂ ਰਿਫਲੈਕਟਰਾਂ ਦੀ ਬਹੁਤ ਲੋੜ ਹੁੰਦੀ ਹੈ | ਵਿੱਤ ਸਕੱਤਰ ਐਸੋਸੀਏਸ਼ਨ ਪ੍ਰੋਫੈਸਰ ਐਨ.ਕੇ. ਗੁਪਤਾ ਨੇ ਸਭ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਇੰਜ. ਜੀਤ ਸਿੰਘ, ਕੁਲਜੀਤ ਸਿੰਘ ਵਾਲੀਆ ਸਟੇਟ ਐਵਾਰਡੀ, ਪਿ੍ੰਸੀਪਲ ਹੁਸ਼ਿਆਰ ਸਿੰਘ, ਪ੍ਰੋਫੈਸਰ ਐਸ.ਐਸ. ਬਾਜਵਾ, ਗਰੀਸ਼ ਸੁਖੀਜਾ, ਸੱਤ ਨਰਾਇਣ ਗਰਗ, ਡਾ. ਨਿਰਮਲ ਕੋਸ਼ਿਕ, ਧਰਮਵੀਰ ਸਿੰਘ ਰਿਟਾਇਰਡ ਸਿੱਖਿਆ ਅਫ਼ਸਰ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ, ਪਿ੍ੰਸੀਪਲ ਵਿਨੋਦ ਸਿੰਗਲਾ, ਮੈਨੇਜਰ ਸੁਖਮੰਦਰ ਸਿੰਘ ਭਲੂਰੀਆ, ਕੇ.ਪੀ. ਸਿੰਘ ਸਰਾਂ, ਪਿ੍ੰਸੀਪਲ ਕਿ੍ਸ਼ਨ ਲਾਲ, ਸ਼ਾਮ ਸੁੰਦਰ, ਸੱਤਪਾਲ ਬਾਂਸਲ, ਮੁਖਤਿਆਰ ਸਿੰਘ ਵੰਗੜ, ਬਿਸ਼ਨ ਕੁਮਾਰ ਅਰੋੜਾ, ਕਰਮਜੀਤ ਸਿੰਘ, ਬਲਵਿੰਦਰ, ਪਿ੍ਤਪਾਲ ਸਿੰਘ ਕੋਹਲੀ, ਰਮੇਸ਼ ਚੰਦਰ ਰਾਬੜਾ ਅਤੇ ਰਾਜੇਸ਼ ਕੁਮਾਰ ਧਿੰਗੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਨਾ ਕੀਤੀ ਜਾਵੇ- ਸਪੀਕਰ ਸੰਧਵਾਂ ਅਗਲੀ ਖ਼ਬਰ ਪੋਹ ਮਹੀਨੇ ਦੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24
No active advertisement