05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਖੇਤ ਵਾਲੇ ਜੋਖ਼ਮ ਭਰੇ ਖਾਲੇ ਨੂੰ ਬੰਦ ਕਰਨ ਦੀ ਉੱਠਣ ਲੱਗੀ ਮੰਗ

Ad Position 21
No active advertisement
ਅਜੀਤ ਡੈਸਕ 27-12-2025
ਮੋਗਾ, 26 ਦਸੰਬਰ (ਗੁਰਤੇਜ ਸਿੰਘ)-ਮੋਗਾ ਦੇ ਦੁੱਨੇਕੇ ਤੋਂ ਬਾਘਾ ਪੁਰਾਣਾ ਜਾਣ ਵਾਲਾ ਹਾਈਵੇ ਜੋ ਕਿ ਘੱਲ ਕਲਾਂ ਰੋਡ ਤੋਂ ਹੋ ਕੇ ਜਾਂਦਾ ਹੈ ਤੇ ਉਸੇ ਜਗ੍ਹਾ 'ਤੇ ਹੀ ਹਾਈਵੇ ਦੇ ਨਾਲ ਇਕ ਚੌੜਾ ਖਾਲਾ ਬਣਿਆ ਹੋਇਆ ਹੈ ਜੋ ਜੋਖ਼ਮ ਭਰਿਆ ਹੈ ਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਤੇ ਉਹ ਲੰਘਣ ਵਾਲੇ ਰਸਤੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ | ਇਸ ਲਈ ਆਸ-ਪਾਸ ਦੇ ਲੋਕਾਂ ਨੇ ਉਸ ਖਾਲੇ ਨੂੰ ਬੰਦ ਕਰਨ ਦੀ ਮੰਗ ਰੱਖੀ ਹੈ ਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਇਹ ਵੀ ਲਿਖਿਆ ਹੈ ਕਿ ਇਹ ਖਾਲਾ ਗ਼ੈਰ-ਕਾਨੂੰਨੀ ਹੈ ਤੇ ਇਸ ਨੂੰ ਬੰਦ ਕਰਵਾਉਣਾ ਵੀ ਨੈਸ਼ਨਲ ਹਾਈਵੇ ਅਥਾਰਿਟੀ ਦਾ ਕੰਮ ਹੈ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਸ ਕਿਸਾਨ ਨੇ ਪਾਣੀ ਲਈ ਖਾਲਾ ਬਣਾਇਆ ਹੈ, ਉਸ ਦੀ ਜ਼ਮੀਨ ਹਾਈਵੇ ਦੇ ਦੂਸਰੇ ਪਾਸੇ ਚਲੀ ਜਾਣ ਕਰ ਕੇ ਉਸ ਦੀ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ | ਇਸ ਲਈ ਆਪਣੀ ਫ਼ਸਲ ਪਾਲਣ ਲਈ ਕਿਸਾਨ ਵੀ ਉਕਤ ਖਾਲੇ ਨੂੰ ਮਜਬੂਰੀ ਵੱਸ ਚਲਾ ਰਿਹਾ ਹੈ ਜਦ ਕਿ ਦੂਸਰੇ ਪਾਸੇ ਪਾਈਪਲਾਈਨ ਨੈਸ਼ਨਲ ਹਾਈਵੇ ਅਥਾਰਿਟੀ ਨੇ ਦੇਣੀ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਕਪਤਾਨਾਂ ਤੇ ਹਾਊਸ ਕਪਤਾਨਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪੁਲਿਸ ਵਲੋਂ ਦੋ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਇਕ ਕਿੱਲੋ ਹੈਰੋਇਨ ਤੇ ਕਾਰ ਬਰਾਮਦ
Ad Position 24
No active advertisement