ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਚੱਲ ਰਿਹਾ ਸਫਲਤਾ ਪੂਰਵਕ ਐਨ.ਐਸ.ਐਸ. ਕੈਂਪ

Ad Position 21
No active advertisement
ਅਜੀਤ ਡੈਸਕ 28-12-2025
ਫ਼ਰੀਦਕੋਟ, 27 ਦਸੰਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਵਿਖੇ ਚੱਲ ਰਹੇ 7 ਦਿਨਾਂ ਐਨ.ਐਸ.ਐਸ. ਕੈਂਪ ਦੇ ਦੂਜੇ, ਤੀਜੇ ਅਤੇ ਚੌਥੇ ਦਿਨ ਵਲੰਟੀਅਰਾਂ ਲਈ ਗਿਆਨ, ਅਨੁਭਵ ਅਤੇ ਵਿਹਾਰਕ ਸਿੱਖਿਆ ਨਾਲ ਭਰਪੂਰ ਕਾਰਜਕ੍ਰਮ ਪ੍ਰਸਤੁਤ ਕੀਤੇ ਗਏ | ਇਹ ਕੈਂਪ ਵਲੰਟੀਅਰਾਂ ਵਿਚ ਸਮਾਜਿਕ ਜ਼ਿੰਮੇਵਾਰੀ, ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰ ਰਿਹਾ ਹੈ | ਕੈਂਪ ਦੇ ਦੂਜੇ ਦਿਨ ਕੋਆਰਡੀਨੇਟਰ ਮੀਨਾਕਸ਼ੀ ਨੇ ਵਲੰਟੀਅਰਾਂ ਨੂੰ ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਵਿਸ਼ੇ 'ਤੇ ਪ੍ਰੇਰਕ ਲੈਕਚਰ ਦਿੱਤਾ | ਉਨ੍ਹਾਂ ਨੇ ਜੀਵਨ ਵਿਚ ਸਕਾਰਾਤਮਕ ਸੋਚ ਅਤੇ ਸਵੈ-ਮੁੱਲਾਂ ਦੀ ਮਹੱਤਤਾ ਬਾਰੇ ਰਾਹਨੁਮਾਈ ਕੀਤੀ | ਪੀ.ਆਰ.ਓ. ਅਲਕਾ ਬਿੰਦਲ ਨੇ ਸਾੜੀ ਪਹਿਨਣ ਦੀ ਪ੍ਰਯੋਗਿਕ ਮਾਰਗਦਰਸ਼ਨਾ ਕਰਵਾਈ, ਜਿਸ ਨਾਲ ਵਲੰਟੀਅਰਾਂ ਨੂੰ ਭਾਰਤੀ ਸੱਭਿਆਚਾਰਕ ਪਹਿਰਾਵੇ ਦੀ ਸੁੰਦਰਤਾ ਅਤੇ ਆਤਮ-ਗੌਰਵ ਬਾਰੇ ਜਾਣਕਾਰੀ ਮਿਲੀ | ਕੈਂਪ ਦੇ ਤੀਜੇ ਦਿਨ ਪ੍ਰੋ. ਡਾ. ਜਸਵਿੰਦਰ ਕੌਰ ਬਰਾੜ (ਫ਼ੂਡ ਐਂਡ ਨਿਊਟਰੀਸ਼ਨ ਵਿਭਾਗ, ਪੀ.ਏ.ਯੂ., ਲੁਧਿਆਣਾ) ਵਲੋਂ ਸੰਤੁਲਿਤ ਆਹਾਰ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ | ਉਨ੍ਹਾਂ ਨੇ ਸਿਹਤਮੰਦ ਜੀਵਨ ਲਈ ਪੋਸ਼ਣ ਦੀ ਭੂਮਿਕਾ ਨੂੰ ਸੌਖੀ ਭਾਸ਼ਾ ਵਿਚ ਸਮਝਾਇਆ ਅਤੇ ਵਲੰਟੀਅਰਾਂ ਨੂੰ ਰੋਜ਼ਾਨਾ ਜੀਵਨ ਵਿਚ ਸਹੀ ਖੁਰਾਕ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਉਪਰੰਤ ਸਾਬਕਾ ਪ੍ਰੋ. ਅਫ਼ਸਰ ਅਤੇ ਅਧਿਆਪਕ ਹਰਭਜਨ ਕੌਰ ਨੇ ਆਪਣੀ ਜੀਵਨ ਯਾਤਰਾ, ਸੰਘਰਸ਼ ਅਤੇ ਅਨੁਭਵ ਸਾਂਝੇ ਕੀਤੇ ਗਏ, ਜਿਨ੍ਹਾਂ ਨੇ ਵਲੰਟੀਅਰਾਂ ਨੂੰ ਹਿੰਮਤ, ਧੀਰਜ ਅਤੇ ਸਫ਼ਲਤਾ ਲਈ ਅਡੋਲ ਰਹਿਣ ਦਾ ਸੰਦੇਸ਼ ਦਿੱਤਾ | ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਪੈਲੀਕਨ ਪਲਾਜ਼ਾ ਦਾ ਸਿੱਖਿਆਤਮਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਨੂੰ ਸਮਾਜਿਕ ਸੰਰਚਨਾ, ਵਪਾਰਕ ਪ੍ਰਣਾਲੀ ਅਤੇ ਲੋਕਾਂ ਨਾਲ ਸੰਪਰਕ ਬਣਾਉਣ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਹੋਈ | ਇਸ ਤੋਂ ਇਲਾਵਾ ਵਲੰਟੀਅਰਾਂ ਨੂੰ ਸਜਣ-ਸਵਰਨ ਸੰਬੰਧੀ ਪ੍ਰਯੋਗਿਕ ਸਿਖਲਾਈ ਅਮਨਦੀਪ ਕੌਰ ਵਲੋਂ ਹਰ ਰੋਜ਼ ਦਿੱਤੀ ਜਾਂਦੀ ਹੈ | ਪਿ੍ੰ. ਡਾ.ਐਸ.ਐਸ. ਬਰਾੜ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਨ.ਐਸ.ਐਸ. ਕੈਂਪ ਵਿਦਿਆਰਥੀਆਂ ਨੂੰ ਜੀਵਨਕੌਸ਼ਲ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਸੱਚੀ ਸਮਝ ਪ੍ਰਦਾਨ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ 6.19 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਪਿੰਡ ਹਰੀਨੌਂ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲਈ ਜਥਾ ਰਵਾਨਾ
Ad Position 24
No active advertisement