ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਨੈਸ਼ਨਲ ਇੰਟਰ ਡਿਸਟਿ੍ਕ ਅਥਲੈਟਿਕਸ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 28-12-2025
ਫ਼ਰੀਦਕੋਟ, 27 ਦਸੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਨੈਸ਼ਨਲ ਇੰਟਰ ਡਿਸਟਿ੍ਕ ਅਥਲੈਟਿਕਸ ਮੀਟ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ ਗਈ | ਐਸੋਸੀਏਨ ਦੇ ਪ੍ਰਧਾਨ ਪ੍ਰੋ: ਸੁਖਜੀਤਇੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਅੰਡਰ-14, ਅੰਡਰ-16 ਲੜਕੇ-ਲੜਕੀਆਂ ਨੇ ਇਸ ਮੀਟ ਵਿਚ ਭਾਗ ਲਿਆ | ਇਸ ਦੌਰਾਨ ਅੰਡਰ-14 ਲੜਕੇ, ਲੜਕੀਆਂ ਦੇ ਗਰੁੱਪ ਏ 60 ਮੀਟਰ, ਲੰਬੀ ਛਾਲ, ਗਰੁੱਪ ਸੀ 60 ਮੀਟਰ, 600 ਮੀਟਰ, ਲੰਬੀ ਛਾਲ ਅਤੇ ਕਿਡਸ ਜੈਵਲਿਨ ਕਰਵਾਈ ਗਈ ਅਤੇ ਉਮਰ ਵਰਗ ਅੰਡਰ-16 ਵਿਚ 60 ਮੀਟਰ, 600 ਮੀਟਰ, ਲੰਬੀ ਛਾਲ, ਉੱਚੀ ਛਾਲ, 80 ਮੀਟਰ ਹਰਡਲ ਡਿਸਕਸ, ਗੋਲਾ ਕਰਵਾਏ ਗਏ | ਇਸ ਅਥਲੈਟਿਕ ਮੀਟ ਦੇ ਮੁੱਖ ਮਹਿਮਾਨ ਵੈਟਨਰ ਅਥਲੀਟ ਹਰਜਿੰਦਰ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਸੀਨੀਅਰ ਐਡਵੋਕੇਟ ਸ੍ਰੀ ਸ਼ਾਮ ਸੁੰਦਰ ਸਨ | ਜਦਕਿ ਪ੍ਰਧਾਨਗੀ ਗੁਰਜਾਪ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਨੇ ਕੀਤੀ | ਇਸ ਖੇਡ ਸਮੇਂ ਦੌਰਾਨ ਵੱਖ ਵੱਖ ਈਵੈਂਟਾਂ 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ ਤਾਂ ਕਿ ਦੂਜੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ | ਇਸ ਮੌਕੇ ਪ੍ਰੋਫੈਸਰ ਐਨ.ਕੇ. ਗੁਪਤਾ, ਪ੍ਰੋ: ਜਤਿੰਦਰ ਸਿੰਘ ਖਾਲਸਾ, ਪ੍ਰੋ: ਨਿਰਮਲ ਕੋਸ਼ਿਕ, ਦਰਸ਼ਨ ਲਾਲ ਚੁੱਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜ਼ਿਲ੍ਹਾ ਅਥਲੈਟਿਕ ਐਸੋਸੀਏਨ ਦੇ ਪ੍ਰਧਾਨ ਪ੍ਰੋ: ਸੁਖਜੀਤਇੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਖੇਡ ਪ੍ਰਤੀ ਉਤਸਾਹ ਪੈਦਾ ਕਰਨਾ ਹੈ, ਇਹ ਅਥਲੈਟਿਕ ਮੀਟ ਹਰ ਸਾਲ ਕਰਵਾਈ ਜਾਂਦੀ ਹੈ, ਜਿਸ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ | ਇਸ ਮੀਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਨੇ ਸਹਾਇਤਾ ਕੀਤੀ | ਉਨ੍ਹਾਂ ਵਿਚ ਡੀ.ਪੀ.ਈ. ਮਨਦੀਪ ਕੁਮਾਰ, ਡੀ.ਪੀ.ਈ. ਅਮਨਦੀਪ ਸਿੰਘ, ਡੀ.ਪੀ.ਈ. ਮਨਪ੍ਰੀਤ ਕੌਰ ਸਿੱਧੂ, ਪੂਜਾ ਰਾਣੀ ਨਰਸਰੀ ਅਥਲੈਟਿਕ ਕੋਚ, ਹਰਪ੍ਰੀਤ ਕੌਰ ਨਰਸਰੀ ਅਥਲੈਟਿਕ ਕੋਚ, ਸੀਮਾ ਕੌਰ ਟੀਚਰ, ਰਜਿੰਦਰ ਕੌਰ ਪ੍ਰਾਈਵੇਟ ਟੀਚਰ ਅਤੇ ਸੀਨੀਅਰ ਅਥਲੀਟ ਹਰਦੀਪ ਸਿੰਘ, ਹਰਮਨਪ੍ਰੀਤ ਸਿੰਘ, ਨਵਨੈਣ ਸਿੰਘ, ਗੁਰਬਖਸ਼ ਸਿੰਘ, ਪੁਸ਼ਪਿੰਦਰ ਸਿੰਘ, ਸਾਹਿਲਜੋਤ ਸਿੰਘ ਗਿੱਲ, ਗੁਰਮੀਤ ਸਿੰਘ ਬਰਾੜ, ਸਿਮਰਨਜੀਤ ਸਿੰਘ, ਗੁਰੀਜਤ ਸਿੰਘ ਬਰਗਾੜੀ, ਗੁਰਲਾਲ ਸਿੰਘ ਬੈਂਬੀ, ਬਖਸ਼ੀਸ਼ ਕੌਰ, ਪਰਮਜੀਤ ਕੌਰ ਵੈਟਰਨ ਅਥਲੀਟ, ਮਨਪ੍ਰੀਤ ਕੌਰ, ਮਨਦੀਪ ਸਿੰਘ (ਸਲੈਚੀ) ਸੁਪਰਵਾਈਜਰ ਪੰਜਾਬ ਸਪੋਰਟਸ ਵਿਭਾਗ, ਪਰਮਜੀਤ ਸਿੰਘ (ਪੰਮਾ), ਰਣਜੀਤ ਸਿੰਘ, ਅਮਨਦੀਪ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਪੂਰੇ ਪੰਜਾਬ 'ਚ ਰੋਸ ਧਰਨੇ 16 ਨੂੰ ਅਗਲੀ ਖ਼ਬਰ 6.19 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24
No active advertisement