ਕੋਟਕਪੂਰਾ, 27 ਦਸੰਬਰ (ਮੇਘਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌਂ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਸਾਇੰਸ ਸਿਟੀ ਕਪੂਰਥਲਾ ਦਾ ਕਰਵਾਇਆ ਗਿਆ¢ ਇਸ ਦੌਰੇ ਮੌਕੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ ਯਾਤਰਾ ਦੌਰਾਨ ਵੱਖ-ਵੱਖ ਪ੍ਰੋਜੈਕਟ ਅਤੇ ਸ਼ੋਅ ਦਿਖਾਏ ਗਏ ਅਤੇ ਜਾਣਕਾਰੀ ਦਿੱਤੀ ਗਈ¢ ਵਿੱਦਿਅਕ ਦੌਰੇ ਨੂੰ ਰਵਾਨਾ ਕਰਨ ਸਮੇਂ ਸਕੂਲ ਕਮੇਟੀ ਚੇਅਰਮੈਨ ਅੰਗਰੇਜ਼ ਸਿੰਘ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ, ਮੈਂਬਰ ਸੇਵਾ ਮੁਕਤ ਮੁੱਖ ਅਧਿਆਪਕ ਗੇਜਰਾਮ ਭੌਰਾ, ਅਧਿਆਪਕ ਦਿਲਸ਼ਾਦ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਤੇ ਅਧਿਆਪਕ ਹਾਜ਼ਰ ਸਨ¢ ਦੌਰੇ ਦੀ ਅਗਵਾਈ ਪੰਜਾਬੀ ਲੈਕਚਰਾਰ ਚਰਨਜੀਤ ਕੌਰ, ਅਧਿਆਪਕਾ ਪਿ੍ਯੰਕਾ ਪਵਾਰ, ਗੁਰਮੇਲ ਸਿੰਘ ਅੰਗਰੇਜੀ ਅਧਿਆਪਕ ਅਤੇ ਅਧਿਆਪਕ ਬਲਵਿੰਦਰ ਸਿੰਘ ਨੇ ਕੀਤੀ¢