ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਤਾਜ਼ਾ ਪ੍ਰਸਤਾਵਿਤ ਵਾਰਡਬੰਦੀ ਕਾਰਨ ਸ਼ਹਿਰ ਦੇ ਹਰ ਵਰਗ 'ਚ ਭਾਰੀ ਨਾਰਾਜ਼ਗੀ- ਅਰਸ਼ ਸੱਚਰ

Ad Position 21
No active advertisement
ਅਜੀਤ ਡੈਸਕ 28-12-2025
ਫ਼ਰੀਦਕੋਟ, 27 ਦਸੰਬਰ (ਸਤੀਸ਼ ਬਾਗ਼ੀ)-ਫ਼ਰੀਦਕੋਟ ਸ਼ਹਿਰ ਵਿਚ ਤਾਜ਼ਾ ਪ੍ਰਸਤਾਵਿਤ ਵਾਰਡ ਬੰਦੀ ਨੇ ਸ਼ਹਿਰ ਦੇ ਹਰ ਵਰਗ ਵਿਚ ਭਾਰੀ ਨਾਰਾਜ਼ਗੀ, ਅਣਭਰੋਸਾ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਗਰਮ ਸਮਾਜ ਸੇਵਕ ਅਰਸ਼ ਸੱਚਰ ਨੇ ਕਹੀ | ਉਨ੍ਹਾਂ ਕਿਹਾ ਕਿ ਮੌਜੂਦਾ ਵਾਰਡ ਬੰਦੀ ਲੋਕਾਂ ਦੀ ਸੁਵਿਧਾ ਨਹੀਂ, ਸਗੋਂ ਲੋਕਾਂ ਨੂੰ ਉਲਝਾਉਣ ਅਤੇ ਪ੍ਰਸ਼ਾਸਕੀ ਅਰਾਜਕਤਾ ਪੈਦਾ ਕਰਨ ਵਾਲੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਪਿਛਲੇ ਕਈ ਦਹਾਕਿਆਂ ਵਿਚ ਫ਼ਰੀਦਕੋਟ ਨੇ ਕਦੇ ਵੀ ਇਸ ਤਰ੍ਹਾਂ ਦੀ ਗੈਰ-ਤਰਕਸੰਗਤ, ਅਸੰਤੁਲਿਤ ਅਤੇ ਗੈਰ-ਵਿਗਿਆਨਕ ਵਾਰਡ ਬੰਦੀ ਨਹੀਂ ਵੇਖੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਕੋਲ ਆਧਿਕਾਰਿਕ ਇਤਰਾਜ਼ ਅਤੇ ਦੁਬਾਰਾ ਸਮੀਖਿਆ ਦੀ ਮੰਗ ਦਰਜ ਕਰਵਾਈ ਗਈ ਹੈ | ਵਾਰਡ ਬੰਦੀ ਦੀਆਂ ਗੰਭੀਰ ਖਾਮੀਆਂ ਉਜਾਗਰ ਕਰਦਿਆਂ ਅਰਸ਼ ਸੱਚਰ ਨੇ ਕਿਹਾ ਕਿ ਨੇੜਲੇ ਇਲਾਕਿਆਂ ਨੂੰ ਜਾਣ-ਬੁੱਝ ਕੇ ਵੱਖ-ਵੱਖ ਵਾਰਡਾਂ 'ਚ ਵੰਡਿਆ ਗਿਆ ਹੈ, ਦੂਰ-ਦੂਰ ਅਤੇ ਗੈਰ-ਲਗਾਤਾਰ ਇਲਾਕਿਆਂ ਨੂੰ ਇਕੋ ਵਾਰਡ ਵਿਚ ਜੋੜ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ, ਮੁੱਖ ਸੜਕਾਂ, ਬਾਜ਼ਾਰਾਂ, ਕਾਲੋਨੀਆਂ ਅਤੇ ਪ੍ਰਸ਼ਾਸਕੀ ਹੱਦਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਕਈ ਵਾਰਡਾਂ 'ਚ ਬੇਹੱਦ ਵੱਧ ਆਬਾਦੀ ਅਤੇ ਕਈ ਵਾਰਡਾਂ 'ਚ ਬਹੁਤ ਘੱਟ ਅਬਾਦੀ ਰੱਖ ਕੇ ਬਰਾਬਰ ਲੋਕਤੰਤਰਿਕ ਪ੍ਰਤੀਨਿਧਤਾ ਦੇ ਅਸੂਲ ਨੂੰ ਤੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਵਾਰਡ ਬੰਦੀ ਇਸੇ ਰੂਪ ਵਿਚ ਲਾਗੂ ਹੋਈ ਤਾਂ ਨਾਗਰਿਕਾਂ ਨੂੰ ਆਪਣੇ ਕੌਂਸਲਰ ਅਤੇ ਵਾਰਡ ਦਫ਼ਤਰ ਦੀ ਪਛਾਣ ਕਰਨਾ ਮੁਸ਼ਕਿਲ ਹੋਵੇਗਾ, ਸਫ਼ਾਈ, ਪਾਣੀ, ਸੜਕਾਂ, ਸਟਰੀਟ ਲਾਈਟਾਂ ਅਤੇ ਸ਼ਿਕਾਇਤ ਨਿਵਾਰਣ ਸਿਸਟਮ ਢਹਿ ਜਾਣਗੇ ਅਤੇ ਲੋਕਾਂ ਦਾ ਭਰੋਸਾ ਸਥਾਨਕ ਪ੍ਰਸ਼ਾਸਨ ਅਤੇ ਲੋਕਤੰਤਰਿਕ ਪ੍ਰਕਿਰਿਆ ਤੋਂ ਉੱਠ ਜਾਵੇਗਾ | ਪਾਰਟੀ ਅਤੇ ਸਰਕਾਰ ਦੀ ਸਾਖ਼ ਬਾਰੇ ਸਪਸ਼ਟ ਸਟੈਂਡ ਲੈਂਦਿਆਂ ਅਰਸ਼ ਸੱਚਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਲਈ ਨਹੀਂ ਸੇਵਾ ਲਈ ਹੈ | ਸਾਡੀ ਸਰਕਾਰ ਦੀਆਂ ਨੀਤੀਆਂ ਲੋਕ-ਹਿਤ ਵਿਚ ਹਨ, ਪਰ ਜਦੋਂ ਅਫ਼ਸਰਸ਼ਾਹੀ ਜ਼ਮੀਨੀ ਪੱਧਰ 'ਤੇ ਗਲਤ ਫ਼ੈਸਲੇ ਕਰਦੀ ਹੈ ਤਾਂ ਨੁਕਸਾਨ ਸਿੱਧਾ ਲੋਕਾਂ ਅਤੇ ਪਾਰਟੀ ਦੋਵਾਂ ਨੂੰ ਹੁੰਦਾ ਹੈ | ਇਸ ਲਈ ਗਲਤੀਆਂ 'ਤੇ ਚੁੱਪ ਰਹਿਣਾ ਗੁਨਾਹ ਦੇ ਬਰਾਬਰ ਹੈ |” ਉਨ੍ਹਾਂ ਮੁੱਖ ਮੰਤਰੀ ਕੋਲ ਮੰਗ ਕੀਤੀ ਕਿ ਫ਼ਰੀਦਕੋਟ ਦੀ ਵਾਰਡ ਬੰਦੀ ਨੂੰ ਤੁਰੰਤ ਰੋਕ ਕੇ ਨਿਰਪੱਖ ਉੱਚ-ਪੱਧਰੀ ਕਮੇਟੀ ਰਾਹੀਂ ਦੁਬਾਰਾ ਸਮੀਖਿਆ ਕਰਵਾਈ ਜਾਵੇ ਵਾਰਡ ਵੰਡ ਆਬਾਦੀ ਸਮਾਨਤਾ, ਭੂਗੋਲਿਕ ਲਗਾਤਾਰਤਾ, ਨਾਗਰਿਕ ਸੁਵਿਧਾ ਅਤੇ ਕੁਦਰਤੀ/ਪ੍ਰਸ਼ਾਸਕੀ ਹੱਦਾਂ ਦੇ ਅਸੂਲਾਂ 'ਤੇ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਇਤਰਾਜ਼ ਸਿਰਫ਼ ਕਾਗਜ਼ੀ ਕਾਰਵਾਈ ਨਾ ਰਹਿਣ, ਸਗੋਂ ਉਨ੍ਹਾਂ 'ਤੇ ਅਸਲ ਵਿਚਾਰ ਹੋਵੇ ਅਤੇ ਜਨ ਸੁਣਵਾਈ ਲਾਜ਼ਮੀ ਕਰਕੇ ਲੋਕਾਂ ਨੂੰ ਸਿੱਧੀ ਆਵਾਜ਼ ਦਿੱਤੀ ਜਾਵੇ | ਅਰਸ਼ ਸੱਚਰ ਨੇ ਕਿਹਾ ਕਿ ਲੋਕਤੰਤਰ ਕਾਗਜ਼ਾਂ ਨਾਲ ਨਹੀਂ, ਲੋਕਾਂ ਦੀ ਸੁਵਿਧਾ ਅਤੇ ਨਿਆਂ ਨਾਲ ਚੱਲਦਾ ਹੈ | ਜਦ ਤੱਕ ਫ਼ਰੀਦਕੋਟ ਨੂੰ ਨਿਆਂਸੰਗਤ ਵਾਰਡ ਬੰਦੀ ਨਹੀਂ ਮਿਲਦੀ, ਉਹ ਲੋਕਾਂ ਦੀ ਆਵਾਜ਼ ਬਣ ਕੇ ਇਹ ਲੜਾਈ ਜਾਰੀ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਭਾਜਪਾ ਵਰਕਰਾਂ ਵਲੋਂ ਸ਼ਹੀਦੀ ਦਿਹਾੜੇ ਮੌਕੇ ਦੁੱਧ ਦਾ ਲੰਗਰ ਲਗਾਇਆ
Ad Position 24
No active advertisement