ਮਲੋਟ, 27 ਦਸੰਬਰ (ਪਾਟਿਲ)-ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ ਚਲਾਏ ਗਏ ਪ੍ਰੋਗਰਾਮ ਅਟਲ ਸਮਿ੍ਤੀ ਵਰਸ਼ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਅਤੇ ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ ਤੇ ਰਿਖੀਕੇਸ ਪਰਵਲ ਭੋਲੀ ਦੀ ਅਗਵਾਈ ਵਿਚ ਮਲੋਟ ਦਫ਼ਤਰ ਵਿਖੇ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੀ ਤਸਵੀਰ ਨੂੰ ਫ਼ੁੱਲ ਮਾਲਾ ਪਾ ਕੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਗਏ | ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਸੋਮ ਕਾਲੜਾ, ਅਮਨਦੀਪ ਸੰਧੂ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ, ਓਮ ਪ੍ਰਕਾਸ਼ ਚਾਨਣਾ, ਓਮ ਪ੍ਰਕਾਸ਼ ਡੁਡੇਜਾ, ਪ੍ਰਦੀਪ ਬੱਬਰ, ਲੱਕੀ ਸੋਨੀ, ਰਮੇਸ਼ ਕੁਮਾਰ ਕੱਲੂ, ਧਰਮ ਚੰਦ, ਤੇਜਾ ਸਿੰਘ, ਰਣਧੀਰ ਨਗਪਾਲ, ਨਰੇਸ਼ ਕੁਮਾਰ ਲਾਲਾ, ਰਾਜ ਕੁਮਾਰ ਦਾਨੇਵਾਲਾ, ਪਿ੍ਥੀ ਰਾਮ ਆਦਿ ਹਾਜ਼ਰ ਸਨ |