ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੇਂਦਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ-ਗੁਰਮੇਸ਼ ਸਿੰਘ

Ad Position 21
No active advertisement
ਪਿੰਡ ਚੱਕ ਸ਼ੇਰੇਵਾਲਾ ਵਿਖੇ ਕੁੱਲ ਹਿੰਦ ਮਜ਼ਦੂਰ ਯੂਨੀਅਨ ਵਲੋਂ ਕੀਤੀ ਗਈ ਕਾਨਫ਼ਰੰਸ ਦਾ ਦਿ੍ਸ਼ | ਤਸਵੀਰ: ਮਿਲਖ ਰਾਜ <br/> 28-12-2025
ਮੰਡੀ ਲੱਖੇਵਾਲੀ, 27 ਦਸੰਬਰ (ਮਿਲਖ ਰਾਜ)-ਪਿੰਡ ਚੱਕ ਸ਼ੇਰੇਵਾਲਾ ਵਿਖੇ ਕੁੱਲ ਹਿੰਦ ਮਜ਼ਦੂਰ ਯੂਨੀਅਨ ਦੀ 32ਵੀਂ ਕਾਨਫ਼ਰੰਸ ਕਰਮਜੀਤ ਕੌਰ ਲੱਕੜਵਾਲਾ, ਤੋਤਾ ਸਿੰਘ ਸ਼ੇਰੇਵਾਲਾ ਅਤੇ ਸੁਖਦੇਵ ਸਿੰਘ ਰੁਪਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਯੂਨੀਅਨ ਦਾ ਝੰਡਾ ਚੜ੍ਹਾਉਣ ਦੀ ਰਸਮ ਕਰਮਜੀਤ ਕੌਰ ਲੱਕੜਵਾਲਾ ਨੇ ਅਦਾ ਕੀਤੀ | ਸ਼ੋਕ ਮਤਾ ਤੋਤਾ ਸਿੰਘ ਵਲੋਂ ਪੇਸ਼ ਕੀਤਾ | ਡੈਲੀਗੇਟਾਂ ਨੇ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ | ਕਾਨਫ਼ਰੰਸ ਦਾ ਆਗਾਜ਼ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੇਸ਼ ਸਿੰਘ ਨੇ ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੀ ਸਾਜਿਸ਼ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਕੇਂਦਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ | ਉਨ੍ਹਾਂ ਕਿਹਾ ਕਿ ਕੇਂਦਰ ਮੋਦੀ ਸਰਕਾਰ ਵਲੋਂ ਭਾਰਤ ਵਿਕਾਸ ਜੀ ਰਾਮ ਜੀ ਦਾ ਕਾਨੂੰਨ ਬਣਾ ਕੇ 90 ਰੁਪਏ ਦੀ ਥਾਂ 60 ਰੁਪਏ ਕੇਂਦਰੀ ਕੋਟੇ 'ਚੋਂ ਫ਼ੰਡ ਦੇਣ ਦੀ ਗੱਲ ਕਰਕੇ ਆਮ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ | ਸਰਕਾਰ ਮਜ਼ਦੂਰਾਂ ਦੇ ਘਰਾਂ ਲਈ 10 ਮਰਲੇ ਦੇ ਪਲਾਟ ਅਤੇ 5 ਲੱਖ ਗਰਾਂਟ ਮਕਾਨ ਉਸਾਰੀ ਦੇਵੇ | ਉਨ੍ਹਾਂ ਕਿਹਾ ਕਿ ਯੂਨੀਅਨ ਖੇਤ ਮਜ਼ਦੂਰਾਂ ਲਈ 700 ਰੁਪਏ ਦਿਹਾੜੀ ਲਈ ਲੜ ਰਹੀ ਹੈ | ਹਰ ਕਿਸਮ ਦੇ ਕਰਜ਼ੇ ਸੰਪੱਤੀ, ਵਿਦਿਆ, ਸਰਕਾਰੀ ਸਿਹਤ ਸਹੂਲਤਾਂ, ਪੱਕੇ ਰੁਜ਼ਗਾਰ ਦੇਣ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰਾਂ ਦੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸੰਘਰਸ਼ਾਂ ਲਈ ਅੱਗੇ ਆਇਆ ਜਾਵੇ | ਇਸ ਮੌਕੇ ਜ਼ਿਲ੍ਹਾ ਸਕੱਤਰ ਮੇਜਰ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਪੜ੍ਹੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਜਲਾਸ ਨੂੰ ਧਰਮਪਾਲ ਝਬੇਲਵਾਲੀ ਅਤੇ ਰਾਜ ਕੁਮਾਰ ਨੇ ਭਰਾਤਰੀ ਸੰਦੇਸ਼ ਦਿੱਤੇ | ਸੂਬਾ ਸਕੱਤਰ ਨੇ 15 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ | ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਮੀਟਿੰਗ ਕਰਕੇ ਕਮਰਜੀਤ ਕੌਰ ਲੱਕੜਵਾਲਾ ਜ਼ਿਲ੍ਹਾ ਪ੍ਰਧਾਨ, ਮੇਜਰ ਸਿੰਘ ਸੀਰਵਾਲਾ ਜ਼ਿਲ੍ਹਾ ਸਕੱਤਰ, ਤੋਤਾ ਸਿੰਘ ਚੱਕ ਸ਼ੇਰੇਵਾਲਾ ਪ੍ਰਧਾਨ, ਸੁਖਦੇਵ ਸਿੰਘ ਰੁਪਾਣਾ ਸਹਾਇਕ ਸਕੱਤਰ ਚੁਣੇ ਗਏ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਅਗਲੀ ਖ਼ਬਰ ਸਟੇਟ ਇੰਸਟੀਚਿਊਟ ਮਾਹੂਆਣਾ 'ਚ ਈਾਧਨ ਕੁਸ਼ਲਤਾ ਡਰਾਈਵਿੰਗ ਕੋਰਸ ਜਲਦੀ ਸ਼ੁਰੂ-ਪਿ੍ੰ. ਸੇਖੋਂ
Ad Position 24
No active advertisement