ਮਲੋਟ, 2 ਸਤੰਬਰ (ਪਾਟਿਲ)-ਮਲੋਟ ਬਲਾਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਅਗਵਾਈ ਹੇਠ 'ਸੰਗਠਨ ਸਿਰਜਣ ਅਭਿਆਨ' ਤਹਿਤ ਭਰਵੀਂ ਮੀਟਿੰਗ ਹੋਈ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਅਬਜ਼ਰਵਰ ਵਿਕਾਰ ਰਸੂਲ ਵਾਨੀ, ਅੰਗਦ ਸੈਣੀ ਅਤੇ ਬਲਵੰਤ ਰਾਏ ਨਾਥ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੀਟਿੰਗ ਦਾ ਮੁੱਖ ਮੰਤਵ ਕਾਂਗਰਸ ਸੰਗਠਨ ਨੂੰ ਮਜ਼ਬੂਤ ਢੰਗ ਨਾਲ ਬਣਾਉਣਾ ਸੀ | ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਬਲਕਾਰ ਸਿੰਘ ਔਲਖ, ਜੋਗਿੰਦਰ ਸਿੰਘ ਰੱਥੜੀਆਂ, ਮਾਸਟਰ ਜਮਪਾਲ ਸਿੰਘ, ਨੱਥੂ ਰਾਮ ਗਾਂਧੀ, ਰੁਪਿੰਦਰ ਕੌਰ ਰੂਬੀ, ਬਲਜੀਤ ਸਿੰਘ ਗਿੱਲ, ਰਮੇਸ਼ ਜੁਨੇਜਾ, ਬਲਰਾਜ ਢਿੱਲੋਂ, ਕੌਂਸਲਰ ਲੀਲੂ ਰਾਮ, ਸੋਨੂੰ ਡਾਵਰ, ਪੂਰਨ ਚੰਦ, ਅਜੀਤ ਐੱਮ.ਸੀ., ਜਤਿੰਦਰ, ਵੀਰ ਰਾਜਪਾਲ, ਛਤਰਪਾਲ, ਹੰਸ ਰਾਜ, ਧਰਮਪਾਲ ਗੁੱਡੂ, ਰਾਜੇਸ਼ ਮਦਾਨ, ਲੱਖਾ ਸਿੰਘ, ਸਾਹਿਬ ਸਿੰਘ ਭੂੰਦੜ, ਹਰਚਰਨ ਸਿੰਘ ਸੋਥਾ, ਨਰਿੰਦਰ ਕਾਉਣੀ, ਦਿਲਬਾਗ ਸਿੰਘ, ਗੁਰਬਖ਼ਸ਼ ਸਿੰਘ, ਸਰਪੰਚ ਨਿਰਮਲ ਸਿੰਘ, ਸੁਰਜੀਤ ਸਿੰਘ, ਲੱਖਾ ਸਿੰਘ, ਕਾਲਾ ਸਿੰਘ ਘੱਗਾ, ਪ੍ਰੇਮ ਰਾਜਪੂਤ, ਸਾਹਿਲ ਮੋਂਗਾ, ਨਵਦੀਪ ਕੌਰ ਮਹਿਲਾ ਵਿੰਗ ਆਦਿ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ | ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਰਕਰ ਅਤੇ ਮਲੋਟ ਹਲਕੇ ਦੇ ਟਕਸਾਲੀ ਆਗੂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |