12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ 'ਚ ਨਾਕਾਮ ਰਹੀ ਪੰਜਾਬ ਸਰਕਾਰ: ਕਿੱਕੀ ਢਿੱਲੋਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸਾਦਿਕ, 2 ਸਤੰਬਰ (ਆਰ. ਐਸ. ਧੁੰਨਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਪਿੰਡ ਦੀਪ ਸਿੰਘ ਵਾਲਾ ਵਿਖੇ ਆਏ ਹੜ੍ਹਾਂ ਦੇ ਪਾਣੀ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਬਾਰਿਸ਼ਾਂ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰਾਂ ਹਰ ਸਾਲ ਸੇਮ ਨਾਲਿਆਂ, ਦਰਿਆਵਾਂ, ਖਾਲਿਆਂ ਆਦਿ ਦੀ ਸਫ਼ਾਈ ਲਈ ਫ਼ੰਡ ਮੁਹੱਈਆ ਕਰਵਾਉਂਦੀਆਂ ਹਨ ਤਾਂ ਜੋ ਕਿਸੇ ਕੁਦਰਤੀ ਆਫ਼ਤ ਤੋਂ ਬਚਿਆ ਜਾ ਸਕੇ ਤੇ ਜੇਕਰ ਹੜ੍ਹਾਂ ਵਰਗੇ ਹਾਲਾਤ ਬਣਦੇ ਵੀ ਹਨ ਤਾਂ ਬਾਰਿਸ਼ਾਂ ਦਾ ਪਾਣੀ ਆਪਣੀ ਤੌਰ ਤੁਰੀ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ | ਇਸ ਦੇ ਉਲਟ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਸ ਕੰਮ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਜਿਸ ਕਰਕੇ ਸੇਮ ਨਾਲਿਆਂ ਦੀ ਸਫ਼ਾਈ ਨਹੀਂ ਹੋ ਸਕੀ ਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇਸ ਸਰਕਾਰ ਦੇ ਪ੍ਰਬੰਧ ਨਿਕੰਮੇ ਸਾਬਤ ਹੋ ਰਹੇ ਹਨ | ਸ: ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪ ਤਾਂ ਕੁਝ ਪਤਾ ਨਹੀਂ ਤੇ ਇਹ ਕਿਸੇ ਤੋਂ ਸਲਾਹ ਵੀ ਨਹੀਂ ਲੈ ਰਹੀ ਤੇ ਕੋਈ ਵੀ ਫ਼ੈਸਲਾ ਲੈਣ ਵਿਚ ਅਸਫ਼ਲ ਰਹੀ ਹੈ | ਕਿੱਕੀ ਢਿੱਲੋਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਔਖੀ ਘੜੀ ਵਿਚ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪੀੜਤ ਲੋਕਾਂ ਦੀ ਬਾਂਹ ਫ਼ੜਨੀ ਚਾਹੀਦੀ ਹੈ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਔਲਖ, ਮਲਕੀਤ ਸਿੰਘ ਮਨਾਵਾਂ, ਕੁਲਦੀਪ ਸਿੰਘ ਪੁਆਰ, ਅੰਗਰੇਜ ਸਿੰਘ, ਸੇਵਕ ਭੁੱਲਰ, ਗੁਰਸ਼ਵਿੰਦਰ ਸਿੰਘ ਬਰਾੜ, ਐਡਵੋਕੇਟ ਗੁਰਜੋਤ ਸਿੰਘ ਸੰਧੂ, ਗੁਰਮੇਜ ਸਿੰਘ ਸੰਧੂ, ਗੁਰਜੀਤ ਸਿੰਘ ਮਨਾਵਾਂ, ਗੋਰਾ ਧਾਲੀਵਾਲ, ਮੋਨਾ ਬਰਾੜ, ਕਰਮਜੀਤ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਪੁਆਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਪ ਸਿੰਘ ਵਾਲਾ ਵਿਖੇ ਹੜ੍ਹਾਂ ਦੇ ਪਾਣੀ ਨਾਲ 2000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ <br/> ਅਗਲੀ ਖ਼ਬਰ ਰਵਿੰਦਰ ਗੋਇਲ ਟਰੇਡ ਵਿੰਗ ਹਲਕਾ ਕੋਟਕਪੂਰਾ ਦਾ ਇੰਚਾਰਜ ਨਿਯੁਕਤ <br/>
Ad Position 24