ਫ਼ਰੀਦਕੋਟ, 2 ਸਤੰਬਰ (ਸਤੀਸ਼ ਬਾਗ਼ੀ)-ਕਿ੍ਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਲੋਂ ਮੁਫ਼ਤ ਮਲਟੀ ਸਪੈਸ਼ਲਿਟੀ ਮੈਗਾ ਸਿਹਤ ਜਾਂਚ ਕੈਂਪ 6 ਸਤੰਬਰ 2025 ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਐਸ.ਐਸ. ਜੈਨ ਸਭਾ, ਨੇੜੇ ਕਿਲਾ ਚੌਂਕ, ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਡਾ. ਗਲਾਯਤ ਸ਼ੇਖ ਮੈਡੀਸਨ ਦੇ ਮਾਹਿਰ, ਡਾ. ਸਨੇਹਲ ਕਾਰਡੀਓਲੋਜੀ ਦੇ ਮਾਹਿਰ, ਡਾ. ਨਿਰੰਜਨ ਪ੍ਰਕਾਸ਼ ਮਹਾਜਨ ਨਿਊਰੋਲੋਜੀ ਦੇ ਮਾਹਿਰ, ਡਾ. ਦਿਨੇਸ਼ ਵਾਲੀਆ ਗੈਸਟ੍ਰੋਐਂਟਰੋਲੋਜੀ ਦੇ ਮਾਹਿਰ, ਡਾ. ਰਿਸ਼ਵ ਸਿੰਗਲਾ ਮਨੋਵਿਗਿਆਨ ਦੇ ਮਾਹਿਰ ਅਤੇ ਡਾ. ਇਕਤਿਬਾਸ ਅਹਿਮਦ ਗਨੀ ਯੂਰੋਲੋਜੀ ਦੇ ਮਾਹਿਰ ਮਰੀਜ਼ਾਂ ਦਾ ਨਿਰੀਖਣ ਕਰਨਗੇ | ਇਸ ਕੈਂਪ ਦੌਰਾਨ ਮਰੀਜ਼ਾਂ ਦਾ ਬਲੱਡ ਸ਼ੂਗਰ (ਆਰ.ਬੀ.ਐਸ.), ਬਲੱਡ ਪ੍ਰੈਸ਼ਰ ਅਤੇ ਅਤੇ ਈ.ਸੀ.ਜੀ. ਟੈਸਟ ਵੀ ਮੁਫ਼ਤ ਕੀਤੇ ਜਾਣਗੇ |