ਗਿੱਦੜਬਾਹਾ, 2 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਬ੍ਰਾਹਮਣ ਸਭਾ ਗਿੱਦੜਬਾਹਾ ਦੀ ਮੀਟਿੰਗ ਲਕਸ਼ਮੀ ਨਗਰ ਗਿੱਦੜਬਾਹਾ ਵਿਖੇ ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਭਵਨ ਵਿਖੇ ਸਭਾ ਦੇ ਸਰਪ੍ਰਸਤ ਅਜੀਤ ਸ਼ਰਮਾ, ਸਾਧੂ ਰਾਮ ਸ਼ਰਮਾ ਅਤੇ ਸੁਖਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀ ਟਿੰਗ ਦੌਰਾਨ ਸਭਾ ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਦੌਰਾਨ ਅਜੀਤ ਸ਼ਰਮਾ, ਸਾਧੂ ਰਾਮ ਸ਼ਰਮਾ ਤੇ ਸੁਖਪਾਲ ਸ਼ਰਮਾ ਨੂੰ ਸਰਪ੍ਰਸਤ ਬਣਾਏ ਰੱਖਣ ਤੋਂ ਇਲਾਵਾ ਸੇਵਾ ਮੁਕਤ ਏ.ਐੱਸ.ਆਈ. ਰੋਸ਼ਨ ਲਾਲ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ, ਜਦੋਂਕਿ ਸਭਾ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਪ੍ਰਧਾਨ ਰੋਸ਼ਨ ਲਾਲ ਸ਼ਰਮਾ ਨੂੰ ਦਿੱਤੇ ਗਏ | ਇਸ ਮੌਕੇ ਪ੍ਰਧਾਨ ਰੌਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸਭਾ ਵਲੋਂ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸ਼ਾਮ ਸੁੰਦਰ ਸ਼ਰਮਾ, ਤਰੁਣ ਸ਼ਰਮਾ, ਮਨਮੋਹਣ ਜੋਸ਼ੀ, ਪੱਪੂ ਸ਼ਰਮਾ, ਸੰਜੇ ਸ਼ਰਮਾ, ਗਰੀਸ਼ ਸ਼ਰਮਾ, ਪ੍ਰਦੀਪ ਸ਼ਰਮਾ, ਜਗਸੀਰ ਸ਼ਰਮਾ, ਸੁਰਿੰਦਰ ਸ਼ਰਮਾ, ਰਾਜੀਵ ਸ਼ਰਮਾ, ਸੋਮਨਾਥ ਸ਼ਰਮਾ, ਤੇਲੂ ਰਾਮ, ਨਰਸੀ ਸ਼ਰਮਾ, ਵਿਜੇ ਸ਼ਰਮਾ, ਮੁਕੇਸ਼ ਸ਼ਾਸਤਰੀ ਅਤੇ ਅਵਦੇਸ਼ ਸ਼ਾਸਤਰੀ ਹਾਜ਼ਰ ਸਨ |