13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਿਜਲੀ ਸਪਲਾਈ 10 ਘੰਟੇ ਤੇ ਨਹਿਰਾਂ 'ਚ ਪਾਣੀ ਛੱਡਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਜੈਤੋ, 2 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕਿਸਾਨਾਂ ਨੂੰ ਖੇਤੀ ਲਈ 5 ਘੰਟੇ ਬਿਜਲੀ ਸਲਪਾਈ ਮਿਲਣ ਕਰਕੇ ਕਿਸਾਨਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਤੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਕਿਹਾ ਕਿ ਬਿਜਲੀ ਸਪਲਾਈ ਮਸਾਂ 5 ਘੰਟੇ ਆਉਂਦੀ ਹੈ ਤੇ ਜੈਤੋ ਰਜਬਾਹਾ ਤੇ ਰੌਂਤਾ ਰਜਬਾਹਾ ਸੁੱਕੇ ਪਏ ਹਨ ਤੇ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ ਹੈ | ਜਦ ਕਿ ਕਿਸਾਨ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਕਣਕ ਦੀਆਂ ਰÏਣੀਆਂ ਕੀਤੀਆਂ ਸੀ, ਉਹ ਗੱਠਾਂ ਬਣਾਉਣ ਦੇ ਚੱਕਰ 'ਚ ਸੁੱਕ ਗਈਆਂ ਹਨ ਤੇ ਦੁਬਾਰਾ ਰੌਣੀ ਕਰਨ ਨੂੰ ਮਜਬੂਰ ਹੋ ਗਏ ਹਨ ਪਰ ਮੋਟਰਾਂ ਲਈ ਆਉਂਦੀ ਬਿਜਲੀ 5 ਘੰਟੇ ਮਸਾਂ ਹੀ ਆਉਂਦੀ ਹੈ | ਜਦ ਕਿ ਇਹ ਬਿਜਲੀ ਪਹਿਲਾਂ 8 ਘੰਟੇ ਆਉਂਦੀ ਸੀ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ 10 ਘੰਟੇ ਕੀਤੀ ਜਾਵੇ ਤੇ ਨਹਿਰਾਂ 'ਚ ਪਾਣੀ ਛੱਡਿਅ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਚਿੱਤਰਕਲਾ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24