16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

'ਆਪ੍ਰੇਸ਼ਨ ਸੰਧੂਰ' 'ਤੇ ਵਿਦੇਸ਼ ਗਏ ਵਫਦ ਮੈਂਬਰਾਂ ਨਾਲ ਅਗਲੇ ਹਫ਼ਤੇ ਮੁਲਾਕਾਤ ਕਰਨਗੇ ਮੋਦੀ

Ad Position 21
No active advertisement
ਅਜੀਤ ਡੈਸਕ 03-06-2025
ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)-'ਆਪ੍ਰੇਸ਼ਨ ਸੰਧੂਰ' 'ਤੇ ਭਾਰਤ ਦਾ ਪੱਖ ਰੱਖਣ ਵੱਖ-ਵੱਖ ਦੇਸ਼ਾਂ 'ਚ ਗਏ ਸਰਬ ਪਾਰਟੀ ਵਫਦ ਦੇ ਮੈਂਬਰਾਂ ਨਾਲ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਾਕਾਤ ਕਰਨਗੇ | ਇਹ ਬੈਠਕ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ 'ਤੇ ਵਫਦ ਦੇ ਮੈਂਬਰ ਆਪੋ-ਆਪਣੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਅਤੇ ਤਜਰਬੇ ਪ੍ਰਧਾਨ ਮੰਤਰੀ ਨਾਲ ਸਾਂਝੇ ਕਰਨਗੇ | ਵਫਦ ਦੇ ਤਜਰਬਿਆਂ ਨਾਲ ਰੂ-ਬਰੂ ਹੋਣ ਤੋਂ ਬਾਅਦ ਭਾਰਤ ਵਲੋਂ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ | ਜ਼ਿਕਰਯੋਗ ਹੈ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਭਾਰਤ ਵਲੋਂ ਵੱਖ-ਵੱਖ ਦੇਸ਼ਾਂ ਦੇ ਦੌਰੇ 'ਤੇ 7 ਵਫਦ ਭੇਜੇ ਗਏ ਜਿਨ੍ਹਾਂ ਨੇ ਦੁਨੀਆ ਭਰ 'ਚ ਭਾਰਤ ਦਾ ਪੱਖ ਰੱਖਿਆ ਅਤੇ ਪਾਕਿਸਤਾਨ ਨੂੰ ਬੇਨਕਾਬ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਪ੍ਰੇਸ਼ਨ 'ਸੰਧੂਰ' ਤੋਂ ਬਾਅਦ ਮੋਦੀ ਕੱਲ੍ਹ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਕਰਨਗੇ ਪ੍ਰਧਾਨਗੀ ਅਗਲੀ ਖ਼ਬਰ ਮਹਿਬੂਬਾ ਨੇ ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਦੀ ਕੀਤੀ ਮੰਗ <br/>
Ad Position 24